ਕੈਬਨਿਟ ਮੰਤਰੀ ਚੰਨੀ ਵਲੋਂ ਸਾਬਕਾ ਐਮ.ਐਲ.ਏ. ਜਗਰਾਜ ਸਿੰਘ ਗਿੱਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

Sorry, this news is not available in your requested language. Please see here.

ਚੰਡੀਗੜ, 21 ਅਪ੍ਰੈਲ:
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਵਿਧਾਇਕ ਜਗਰਾਜ ਸਿੰਘ ਗਿੱਲ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੋਰੋਨਾ ਪਾਜ਼ੇਟਿਵ ਪਾਏ ਗਏ ਸ੍ਰੀ ਗਿੱਲ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਚੰਨੀ ਨੇ ਕਿਹਾ ਕਿ ਜਗਰਾਜ ਸਿੰਘ ਗਿੱਲ ਇੱਕ ਵਧੀਆ ਇਨਸਾਨ ਅਤੇ ਮਹਾਨ ਵਿਅਕਤੀ ਸਨ। ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀ ਚੰਨੀ ਨੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਸ੍ਰੀ ਜਗਰਾਜ ਸਿੰਘ ਗਿੱਲ 1970 ਦੇ ਦਹਾਕੇ ਵਿੱਚ ਵਿਧਾਇਕ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਅਤੇ ਜ਼ਿਆਦਾ ਤਰ ਅਨਾਜ ਮੰਡੀਆਂ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਬਣਵਾਈਆਂ ਗਈਆਂ ਸਨ। ਉਹਨਾਂ ਮੋਗਾ ਵਿਖੇ ਇੱਕ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ ਅਤੇ ਇਸਦੇ ਲਈ ਕਰੋੜਾਂ ਰੁਪਏ ਦੀ ਜ਼ਮੀਨ ਵੀ ਦਾਨ ਕੀਤੀ।

ਉਨਾਂ ਨੇ ਚੰਡੀਗੜ ਵਿੱਚ ਕੇਂਦਰੀ ਸਿੰਘ ਸਭਾ ਸੈਂਟਰ ਦੇ ਮੁੱਖ ਬਲਾਕ ਦੀ ਉਸਾਰੀ ਲਈ ਵੀ ਪੈਸਾ ਦਿੱਤਾ। ਲਗਭਗ ਇੱਕ ਹਫਤਾ ਪਹਿਲਾਂ ਹੀ ਉਹਨਾਂ ਨੇ ਸਿੰਘੂ ਅਤੇ ਟਿਕਰੀ ਸਰਹੱਦ ‘ਤੇ ਕਿਸਾਨਾਂ ਨੂੰ ਬਿਸਤਰੇ, ਮੱਛਰਦਾਨੀਆਂ ਤੇ ਟੇਬਲ ਫੈਨ ਆਦਿ ਦਾਨ ਦੇਣ ਲਈ 5.50 ਲੱਖ ਰੁਪਏ ਦਿੱਤੇ ਸਨ।
ਸ੍ਰੀ ਚੰਨੀ ਨੇ ਕਿਹਾ ਕਿ ਜਗਰਾਜ ਸਿੰਘ ਗਿੱਲ ਦਰਿਆ ਦਿਲ ਵਾਲੇ ਸਮਾਜ ਸੇਵਕ ਸਨ । ਉਹਨਾਂ ਨੇ ਖਰੜ ਨੇੜੇ ਇੱਕ ਬਿਰਧ ਆਸ਼ਰਮ ਬਣਵਾਇਆ ਅਤੇ ਉਨਾਂ ਦੇ ਅਜਿਹੇ ਪਰਉਪਕਾਰਾਂ ਦੀ ਸੂਚੀ ਬਹੁਤ ਲੰਮੀ ਹੈ।