ਕੋਵਿਡ-19 ਮਹਾਂਮਾਰੀ ਨੂੰ ਮੁੜ ਫੈਲਣ ਤੋਂ ਰੋਕਣ ਲਈ ਵੈਕਸ਼ੀਨੇਸ਼ਨ ਲਗਾਉਣ ਲਈ ਵੱਖ-ਵੱਖ ਸਥਾਨਾਂ ਤੇ ਸੈਂਟਰ ਸਥਾਪਤ-ਡਿਪਟੀ ਕਮਿਸ਼ਨਰ

ਲੋਕ ਆਪਣੀ ਸਹੂਲਤ ਅਨਸੁਾਰ ਸੈਂਟਰਾਂ ਵਿਚ ਜਾ ਕੇ ਲਗਵਾ ਸਕਣਗੇ ਵੈਕਸੀਨ

ਗੁਰਦਾਸਪੁਰ, 26 ਮਾਰਚ (      ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਅੰਦਰ ਕੋਵਿਡ-19 ਨੂੰ ਮੁੜ ਫੈਲਣ ਤੋਂ ਰੋਕਣ ਲਈ ਵੈਕਸ਼ੀਨੇਸ਼ਨ ਲਗਾਉਣ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਗੁਰਦਾਸਪੁਰ ਅਤੇ ਬਟਾਲਾ ਵਿਖੇ ਵੱਖ-ਵੱਖ ਸੈਂਟਰ ਸਥਾਪਤ ਕੀਤੇ ਗਏ ਹਨ, ਜਿਥੇ ਰੋਜਾਨਾ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਤਕ ਵੈਕਸ਼ੀਨੇਸਨ ਲਗਾਈ ਜਾਵੇਗੀ।

ਉਨਾਂ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿਖੇ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ, ਗੀਤਾ ਭਵਨ ਮੰਦਿਰ ਗੁਰਦਾਸਪੁਰ, ਰਘੁਨਾਥ ਮੰਦਿਰ, ਕਣਕ ਮੰਡੀ ਗੁਰਦਾਸਪੁਰ, ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਹਨੂੰਮਾਨ ਮੰਦਿਰ, ਗੁਰਦਾਸਪੁਰ, ਸਿੰਘ ਸਭਾ ਗੁਰਦੁਆਰਾ, ਜੇਲ੍ਹ ਰੋਡ ਗੁਰਦਾਸਪੁਰ, ਉੱਚਾ ਗੁਰਦੁਆਰਾ, ਬਥਵਾਲਾ, ਡੀ.ਸੀ ਦਫਤਰ, ਗੁਰਦਾਸਪਰੁਰ ਨੇੜੇ ਸੇਵਾ ਕੇਂਦਰ ਵਿਖੇ ਰੋਜ਼ਾਨਾ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਤੇ ਤਕ ਵੈਕਸ਼ੀਨੇਸ਼ਨ ਲਗਾਈ ਜਾਵੇਗੀ। ਇਸੇ ਤਰਾਂ ਸਾਲਵੇਸ਼ਨ ਆਰਮੀ ਚਰਚ, ਜੋਲ੍ਹ ਰੋਡ ਗੁਰਦਾਸਪੁਰ, ਕੈਥੋਲਿਕ ਚਰਚ, ਪੰਡੋਰੀ ਰੋਡ ਗੁਰਦਾਸਪੁਰ, ਵਿਖੇ ਹਰੇਕ ਐਤਵਾਰ 9.30 ਵਜੇ ਤੋਂ ਸ਼ਾਮ 5.30 ਵਜੇ ਤਕ ਵੈਕਸ਼ੀਨੇਸਨ ਲਗਾਈ ਜਾਵੇਗੀ।

ਇਸੇ ਤਰਾਂ ਬਟਾਲਾ ਸ਼ਹਿਰ ਵਿਖੇ ਬਾਵਾ ਜੀ ਲਾਲ ਹਸਪਤਾਲ ਬਟਾਲਾ, ਸ਼ਾਂਤੀ ਦੇਵੀ ਹਸਤਾਲ ਬਟਾਲਾ, ਨਗਰ ਨਿਗਮ ਦਫਤਰ,ਬਟਾਲਾ, ਹਾਥੀ ਗੇਟ ਬਾਲਮਿਕੀ ਮੰਦਿਰ ਬਟਾਲਾ, ਮੁਰਗੀ ਮੁਹੱਲਾ ਬਟਾਲਾ, ਗਾਂਧੀ ਨਗਰ ਕੈਂਪ ਬਟਾਲਾ ਅਤੇ ਸੀਨੀਅਰ ਪੁਲਿਸ ਕਪਤਾਨ ਦਫਤਰ ਬਟਾਲਾ ਵਿਖੇ ਰੋਜ਼ਾਨਾ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਤਕ ਵੈਕਸੀਨ ਲਗਾਈ ਜਾਵੇਗੀ। ਉਨਾਂ ਅੱਗੇ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਆਉਣ ਵਾਲੇ ਲੋਕ ਆਪਣੇ ਨਾਲ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਦੀ ਕਾਪੀ, ਵੋਟਰ ਕਾਰਡ, ਬੈਂਕ ਦੀ ਕਾਪੀ ਤੇ ਮੋਬਾਇਲ ਨੰਬਰ ਜਰੂਰ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਮੌਕੇ ਤੇ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਾਰਜਸਾਧਕ ਅਫਸਰ ਨਗਰ ਕੌਂਸਲ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰੀ ਖੇਤਰ ਵਿਚ ਆਪਣੇ ਅਧੀਨ ਸਾਰੇ ਮਿਊਂਸ਼ੀਪਲ ਕੋਂਸਲਰਾਂ ਨੂੰ ਕਹਿਣ ਕੇ ਉਹ ਆਪਣੀ-ਆਪਣੀ ਵਾਰਡ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਵੈਕਸ਼ੀਨੇਸ਼ਨ ਬਾਰੇ ਜਾਗਰੂਕ ਕਰਨ ਤਾਂ ਜੋ ਲੋਕ ਵੈਕੀਸਨ ਲਗਵਾਉਣ। ਉਨਾਂ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਆਪਣੀ ਪੱਧਰ ਤੇ ਸ਼ਹਿਰ ਬਟਾਲਾ ਵਿਚ ਪੈਂਦੀਆਂ ਸਾਰੀਆਂ ਵਾਰਡਾਂ ਦੇ ਮਿਊਂਸੀਪਲ ਕੌਸਲਰਾਂ ਨੂੰ ਕਹਿਣਗੇ ਕਿ ਉਹ ਆਪਣੀ –ਆਪਣੀ ਵਾਰਡ ਵਿਚ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਜੋ ਵੱਧ ਤੋਂ ਵੱਧ ਲੋਕ ਵੈਕਸੀਨ ਲਗਵਾਉਣ। ਉਨਾਂ ਸਿਵਲ ਸਰਜਨ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਉਪਰੋਕਤ ਵੈਕਸ਼ੀਨੇਸ਼ਨ ਸੈਂਟਰਾਂ ਵਿਚ ਮੈਡੀਕਲ ਟੀਮਾਂ ਸਮੇਤ ਮੈਡੀਕਲ ਕਿੱਟਾਂ ਆਦਿ ਪੁਹੰਚਾਉਣ ਨੂੰ ਯਕੀਨੀ ਬਣਾਉਣਗੇ। ਇਨਾਂ ਸੈਂਟਰਾਂ ਵਿਚ ਪਰਾਪਰ ਮੈਡੀਸਨ ਦਾ ਵੀ ਇੰਤਜਾਮ ਕਰਨ ਨੂੰ ਯਕੀਨੀ ਬਣਾਉਣਗੇ ਤਾਂ ਜੋ ਵੈਕੀਸਨ ਲਗਵਾਉਣ ਆਏ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਸਦਾ ਮੌਕੇ ਤੇ ਹੀ ਇਲਾਜ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਉਨਾਂ ਨਿਗਰਾਨ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਗੁਰਦਾਸਪੁਰ ਅਤੇ ਨਿਗਰਾਨ ਇੰਜੀਨਅਰ ਪਾਰਵਕਾਮ ਵਿਭਾਗ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਸਬੰਧੀ ਪਲਾਨ ਤਿਆਰ ਕਰਕੇ ਸਿਵਲ ਸਰਜਨ ਗੁਰਦਾਸਪੁਰ ਨੂੰ ਦੇਣਗੇ ਤਾਂ ਜੋ ਉਹ ਉਨਾਂ ਦੀ ਸਹੂਲਤ ਅਨੁਸਾਰ ਮੈਡੀਕਲ ਟੀਮਾਂ ਭੇਜ ਕੇ ਵੈਕਸੀਨ ਲਗਾਈ ਜਾ ਸਕੇ। ਉਨਾਂ ਜਿਲਾ ਸਿੱਖਿਆ ਅਫਸਰ (ਸ/ਪ) ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਸਕੂਲਾਂ ਦੇ ਸਟਾਫ ਦੀਆਂ ਸੂਚੀਆਂ ਤਿਆਰ ਕਰਕੇ ਜਿਨਾ ਸਕੂਲਾਂ ਵਿਚ ਵੈਕਸ਼ੀਨੇਸਨ ਸੈਂਟਰ ਬਣਾਏ ਗਏ ਹਨ, ਸਬੰਧੀ ਸੂਚਨਾ ਤੁਰੰਤ ਸਿਵਲ ਸਰਜਨ ਗੁਰਦਸਾਪੁਰ ਨੂੰ ਮੁਹੱਈਆ ਕਰਵਾਉਣਗੇ ਤਾਂ ਜੋ ਸਿਵਲ ਸਰਜਨ, ਗੁਰਦਾਸਪੁਰ ਵਲੋਂ ਉਨਾਂ ਸੈਂਟਰਾਂ ਵਿਚ ਮੈਡੀਕਲ ਟੀਮਾਂ ਭੇਜ ਕੇ ਵੱਧ ਤੋਂ ਵੱਧ ਸਿੱਖਿਆ ਵਿਭਾਗ ਦੇ ਸਟਾਫ ਨੂੰ ਵੈਕਸ਼ੀਨੇਸ਼ਨ ਲਗਾ ਸਕਣ।