ਖੁਸ਼ੀ ਫਾਊਂਡੇਸ਼ਨ ਵੱਲੋਂ ਮੰਡੀ ਹਜੂਰ ਸਿੰਘ ਵਿੱਚ ਲਗਾਇਆ ਗਿਆ ਮੈਡੀਕਲ ਕੈਂਪ

ਫਾਜ਼ਿਲਕਾ, 16 ਦਸੰਬਰ:

ਖੁਸ਼ੀ ਫਾਉਂਡੇਸ਼ਨ ਦੇ ਪ੍ਰਧਾਨ ਸ਼੍ਰੀਮਤੀ ਖੁਸ਼ਬੂ ਸਾਵਨਸੁਖਾ ਧਰਮਪਤਨੀ ਨਰਿੰਦਰ ਪਾਲ ਸਿੰਘ ਸਵਨਾ ਐਮ. ਐਲ. ਏ. ਹਲਕਾ ਫਾਜ਼ਿਲਕਾ ਵੱਲੋਂ  ਸ਼ਨੀਵਾਰ ਨੂੰ  ਪਿੰਡ ਮੰਡੀ ਹਜ਼ੂਰ ਸਿੰਘ ਦੇ ਪ੍ਰਾਇਮਰੀ ਸਕੂਲ ਵਿਚ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।

ਇਹ ਮੈਡੀਕਲ ਚੈਕਅਪ ਕੈਂਪ ਖੁਸ਼ੀ ਫਾਉਂਡੇਸ਼ਨ ਵੱਲੋਂ ਸਰਕਾਰੀ ਹਸਪਤਾਲ, ਫਾਜ਼ਿਲਕਾ ਦੇ ਸਹਿਯੋਗ ਨਾਲ ਲਗਾਇਆ ਗਿਆ।

ਜਿਸ ਵਿਚ ਬੀਪੀ, ਸ਼ੂਗਰ ਦਾ ਚੈਕਅਪ, ਅੱਖਾਂ ਦਾ ਚੈਕਅਪ , ਦੰਦਾਂ ਦਾ ਚੈਕਅਪ, ਕੰਨ, ਨੱਕ, ਗਲੇ ਦਾ ਚੈਕਅਪ, ਹੱਡੀਆਂ, ਜੋੜਾ ਦਾ ਚੈਕਅਪ, ਪੇਟ ਸਬੰਧੀ ਰੋਗਾਂ ਦਾ ਚੈਕਅਪ, ਈ. ਸੀ. ਜੀ. ਟੈਸਟ, ਬਲੱਡ ਟੈਸਟ ਤੇ ਹੋਰ ਸਾਰੇ ਜਨਰਲ ਚੈਕਅਪ ਕੀਤੇ ਗਏ ਤੇ ਆਯੂਸ਼ਮਾਨ ਕਾਰਡ ਵੀ ਮੌਕੇ ਤੇ ਹੀ ਬਣਾਏ ਗਏ। ਇਸ ਕੈਂਪ ਵਿਚ ਦਵਾਈਆਂ ਵੀ ਮੁਫ਼ਤ ਦਿਤੀਆਂ ਗਈਆਂ।

ਕੈਂਪ ਦਾ ਉਦਘਾਟਨ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨਾਂ ਦੇ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਖੁਸ਼ੀ ਫਾਊਂਡੇਸ਼ਨ ਵੱਲੋਂ ਇਸ ਤਰ੍ਹਾਂ ਦੇ ਕੈਂਪ ਆਉਣ ਵਾਲੇ ਦਿਨਾਂ ਵਿੱਚ ਵੀ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ਤਾਂ ਜੋ ਲੋਕਾਂ ਤੱਕ ਵੱਧ ਤੋਂ ਵੱਧ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਸਕਣ।

ਪਿੰਡ ਦੇ ਲੋਕਾਂ  ਨੇ ਖੁਸ਼ੀ ਫਾਊਂਡੇਸ਼ਨ ਵੱਲੋਂ ਉਹਨਾਂ ਦੇ ਪਿੰਡ ਵਿੱਚ ਮੈਡੀਕਲ ਚੈੱਕ ਅਪ ਕੈਂਪ ਲਗਾਉਣ ਦੇ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ।