— ਦੁੱਖ ਵੰਡਾਉਣ ਲਈ ਬੀ.ਡੀ.ਪੀ.ਓ ਸੁਮਰਿਤਾ ਪਰਿਵਾਰ ਨਾਲ ਮਿਲੇ
ਰੂਪਨਗਰ, 7 ਅਕਤੂਬਰ:
ਕਰੀਬ 24 ਦਿਨ ਪਹਿਲਾਂ ਘਨੌਲੀ ਬੱਸ ਅੱਡੇ ‘ਤੇ ਹੋਈ ਸੜਕ ਦੁਰਘਟਨਾ ਵਿੱਚ ਜਖਮੀ ਹੋਏ ਪਿੰਡ ਸੈਣੀ ਮਾਜਰਾ ਢੱਕੀ ਦੇ ਵਾਸੀ ਹਵਲਦਾਰ ਰਣਧੀਰ ਸਿੰਘ ਪੁੱਤਰ ਮੱਖਣ ਸਿੰਘ ਜੋ 51 ਇੰਜੀਨੀਅਰਿੰਗ ਡਿਪਾਰਟਮੈਂਟ ਵਿਖੇ ਤਾਇਨਾਤ ਸਨ, ਦਾ ਲੰਘੇ ਦਿਨ ਹਸਪਤਾਲ ਵਿੱਚ ਦਿਹਾਂਤ ਹੋ ਗਿਆ।
ਮ੍ਰਿਤਕ ਆਪਣੀ ਡਿਊਟੀ ਖਤਮ ਕਰਨ ਉਪਰੰਤ ਘਰ ਵਿਖੇ ਕੁਝ ਸਮਾਨ ਲੈਣ ਵਾਪਿਸ ਆ ਰਿਹਾ ਸੀ। ਪ੍ਰੰਤੂ ਘਨੋਲੀ ਬੱਸ ਅੱਡੇ ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਗੰਭੀਰ ਜਖਮੀ ਹੋ ਗਿਆ ਸੀ। ਜਿਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਭਰਤੀ ਕਰਵਾਇਆ ਗਿਆ। ਪ੍ਰੰਤੂ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਡਾਕਟਰਾਂ ਵੱਲੋਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਪੀ.ਜੀ.ਆਈ ਵਿਖੇ 15 ਦਿਨ ਇਲਾਜ ਚੱਲਣ ਉਪਰੰਤ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਪਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੁੜ ਪੀ.ਜੀ.ਆਈ. ਵਿਖੇ ਦਾਖਲ ਕਰਵਾਇਆ ਗਿਆ ਪਰ ਪੀ.ਜੀ.ਆਈ. ਵੱਲੋਂ ਕਮਾਂਡ ਹਸਪਤਾਲ ਨੂੰ ਰੈਫਰ ਕਰ ਦਿੱਤਾ ਗਿਆ।ਜਿੱਥੇ ਬੀਤੇ ਦਿਨ ਰਣਧੀਰ ਸਿੰਘ ਨੇ ਆਖਰੀ ਸਾਹ ਲਏ।
ਅੱਜ ਹਵਲਦਾਰ ਰਣਧੀਰ ਸਿੰਘ ਦਾ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫੌਜ ਦੇ ਜਵਾਨਾਂ ਵਲੋਂ ਸਨਮਾਨ ਪੂਰਵਕ ਸ਼ਰਧਾਂਜਲੀ ਦਿੱਤੀ ਗਈ। ਅੰਤਿਮ ਸੰਸਕਾਰ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਕੀਤਾ ਗਿਆ ਹੈ।
ਮ੍ਰਿਤਕ ਰਣਧੀਰ ਸਿੰਘ ਆਪਣੇ ਪਿੱਛੇ ਪਤਨੀ, ਮਾਂ-ਬਾਪ ਅਤੇ ਦੋ ਛੋਟੀਆਂ ਬੱਚੀਆਂ ਇੱਕ ਤੇਰਾਂ ਸਾਲ ਅਤੇ ਦੂਜੀ ਬੱਚੀ 14 ਮਹੀਨੇ ਦੀ ਛੱਡ ਗਏ ਸ। ਜ਼ਿਲ੍ਹਾ ਪ੍ਰਸਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਬੀ.ਡੀ.ਪੀ.ਓ
ਸੁਮਰਿਤਾ ਰੂਪਨਗਰ, ਐਸ.ਐਚ.ਓ ਰੋਹਿਤ ਸ਼ਰਮਾ ਸਦਰ ਰੂਪਨਗਰ, ਇੰਚਾਰਜ ਘਨੋਲੀ ਸਰਬਜੀਤ ਸਿੰਘ ਚੌਂਕੀ ਪਹੁੰਚੇ ਅਤੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਦੀ ਟੀਮ ਅਤੇ ਚਰਨਜੀਤ ਸਿੰਘ ਸਰਪੰਚ, ਜਗਦੀਪ ਕੌਰ ਢੱਕੀ, ਪੰਚ, ਪਰਮਿੰਦਰ ਕੌਰ, ਪੰਚ ਪੰਚਾਇਤ ਮੈਂਬਰ ਹਾਜਰ ਸਨ।

हिंदी






