ਜਿਲਾ ਪ੍ਰਸਾਸ਼ਨ ਵਲੋਂ ਗਠਿਤ ਟੀਮਾਂ ਦੁਆਰਾ ਜਿਲ੍ਹੇ ਦੇ ਪਿੰਡ ਕਲਸੀਆਂ ਕਲਾਂ ਅਤੇ ਜੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਕੀਤਾ ਗਿਆ ਜਾਗਰੂਕ

ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਤੋਂ ਰੋਕਣ ਲਈ “ਸਾਡਾ ਪਿੰਡ ਸਾਡੀ ਜਿੰਮੇਵਾਰੀ, ਕੋਈ ਅੱਗ ਨਾ ਧੂਆਂ ਇਸ ਵਾਰੀ” ਨਾਅਰੇ ਤਹਿਤ ਚਲਾਈ ਜਾ ਰਹੀ ਹੈ ਵਿਸ਼ੇਸ ਜਾਗਰੂਕਤਾ ਮੁਹਿੰਮ
ਤਰਨ ਤਾਰਨ, 29 ਅਕਤੂਬਰ :
ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਜਨਰਲ (ਅੰਡਰ ਟਰੇਨਿੰਗ) ਸ. ਅਮਨਪ੍ਰੀਤ ਸਿੰਘ, ਜਿਲ੍ਹਾ ਖੇਤਬਾੜੀ ਅਫਸਰ ਸ੍ਰੀ ਕੁਲਜੀਤ ਸਿੰਘ ਸੈਣੀ, ਜਿਲਾ ਸਿੱਖਿਆ ਅਫਸਰ ਸੈਸਿ ਸ੍ਰੀ ਸਤਨਾਮ ਸਿੰਘ ਬਾਠ, ਉਪ ਜਿਲ੍ਹਾ ਸਿੱਖਿਆ ਅਫਸਰ ਸੈਸਿ ਸ੍ਰੀ ਹਰਪਾਲ ਸਿੰਘ ਸੰਧਾਵਾਲੀਆਂ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਕਾਊਟ ਮਾਸਟਰ ਤੇ ਗਾਈਡਜ ਕੈਪਟਨ ਵਾਲੰਟਰੀਆ ਦੁਆਰਾ ਵੱਖ-ਵੱਖ ਪਿੰਡਾਂ ਵਿਚ ਜਾ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਤੋਂ ਰੋਕਣ ਲਈ “ਸਾਡਾ ਪਿੰਡ ਸਾਡੀ ਜਿੰਮੇਵਾਰੀ, ਕੋਈ ਅੱਗ ਨਾ ਧੂਆਂ ਇਸ ਵਾਰੀ” ਨਾਅਰੇ ਤਹਿਤ ਜਿਲਾ ਪ੍ਰਸਾਸ਼ਨ ਵਲੋਂ ਗਠਿਤ ਕੀਤੀਆਂ ਗਈਆ ਟੀਮਾਂ ਦੁਆਰਾ ਜਿਲ੍ਹੇ ਦੇ ਪਿੰਡ ਕਲਸੀਆਂ ਕਲਾਂ ਅਤੇ ਜੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਣ ਬਾਰੇ ਅਤੇ ਇਸਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਪਰਾਲੀ ਦੀ ਸਾਂਭ-ਸੰਭਾਲ ਅਤੇ ਉਸਦੇ ਫਾਇਦਿਆਂ ਬਾਰੇ ਖ਼ੇਤੀਬਾੜੀ ਅਫਸਰ ਗੁਰਮੁਖ ਸਿੰਘ, ਏ. ਡੀ. ਓ. ਸਰਬਰਿੰਦਰ ਸਿੰਘ ਵਲਟੋਹਾ ਨੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਹੈਪੀ ਸੀਡਰ ਰਾਹੀਂ ਬਿਜਾਈ ਕਰਨ ਦੇ ਸੌਖੇ ਢੰਗਾਂ ਅਤੇ ਫਾਇਦਿਆਂ ਬਾਰੇ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ।
ਸਰਪੰਚ ਅਵਤਾਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕੇ । ਜੀ. ਓ. ਜੀ. ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਵਿਸਵਾਸ਼ ਦੁਆਇਆ ਕਿ ਉਹ ਪਿੰਡ ਦੇ ਕਿਸਾਨਾ ਨੂੰ ਪਰਾਲੀ ਨਾ ਸਾੜ ਕੇ ਉਸਦੇ ਫਾਇਦਿਆ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਵਿੱਚ ਕੋਈ ਕਸਰ ਨੀ ਛੱਡਣਗੇ। ਚੈਅਰਮੈਨ ਸਤਪਾਲ ਸਿੰਘ ਅਤੇ ਕਸ਼ਮੀਰ ਸਿੰਘ ਨੇ ਪ੍ਰਸਾਸ਼ਨ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਆਉਣ ਵਾਲੀਆਂ ਨਸਲਾਂ ਨੂੰ ਪ੍ਰਦੁਸ਼ਣ ਤੋਂ ਕੇਵਲ ਜਾਗਰੁਕਤਾ ਹੀਂ ਬਚਾਇਆ ਜਾ ਸਕਦਾ ਹੈ ।
ਅੱਜ ਦੀ ਮੀਟਿੰਗ ਦੀ ਅਗਵਾਈ ਸਕੂਲ ਮੁਖੀ ਪ੍ਰਿਤਪਾਲ ਸਿੰਘ ਅਤੇ ਗੁਰਪਿੰਦਰ ਸਿੰਘ ਨੇ ਕੀਤੀ। ਸਟੇਟ ਅਵਾਰਡੀ ਗੁਰਮੀਤ ਸਿੰਘ ਨੇ ਹਾਜ਼ਰ ਮੈਬਰਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਅੱਜ ਦੀ ਮੀਟਿੰਗ ਵਿੱਚ ਕੋਆਰਡੀਨੇਟਰ ਹਰਅੰਮ੍ਰਿਤਪਾਲ ਸਿੰਘ, ਗੁਰਪ੍ਰਤਾਪ ਸਿੰਘ ਕੈਰੋਂ , ਪਰਸ਼ੋਤਮ ਸਿੰਘ ਝੰਡੇਰ, ਨਿਸ਼ਾਨ ਸਿੰਘ ਜੀਉਬਾਲਾ, ਦਿਲਰਾਜਬੀਰ ਸਿੰਘ ਧੂੰਦਾ, ਪਰਮਿੰਦਰ ਸਿੰਘ ਬਾਹਮਣੀਵਾਲਾ, ਸਰਬਜੀਤ ਸਿੰਘ ਦਬੁਰਜੀ, ਰੁਪਿੰਦਰ ਸਿੰਘ ਕੈਰੋ, ਦਿਲਬਾਗ ਸਿੰਘ ਝਬਾਲ, ਨਵਤੇਜ ਸਿੰਘ ਬੱਠੇ ਭੈਣੀ, ਬੀ ਐਲ ਓ ਮੈਡਮ ਮਨਦੀਪ ਕੌਰ ਨੇ ਅੱਜ ਦੀ ਮੀਟਿੰਗ ਨੂੰ ਸਫਲ ਬਣਾਉਣ ਲਈ ਸਿਰਤੋੜ ਮਿਹਨਤ ਕੀਤੀ।ਮੀਟਿੰਗ ਦੌਰਾਨ ਪਰਮਦੀਪ ਸਿੰਘ ਕੈਰੋਂ ਅਤੇ ਹਰਪਾਲ ਸਿੰਘ ਸ਼ੇਖ ਨੇ ਲੋਕਾਂ ਨੂੰ ਜਾਗਰੂਕ ਕੀਤਾ।