ਲੋਕਾਂ ਨੇ ਸਰਕਾਰੀ ਸਕੂਲਾਂ ਪ੍ਰਤੀ ਦਿਖਾਇਆ ਪੂਰਾ ਵਿਸ਼ਵਾਸ਼
ਤਰਨ ਤਾਰਨ 15 ਅਪ੍ਰੈਲ :
ਅੱਜ ਸਰਕਾਰੀ ਸਕੂਲ ਹਰ ਪੱਖ ਤੋਂ ਬਿਹਤਰੀਨ ਬਣ ਗਏ ਹਨ । ਅੱਜ ਲੋਕਾਂ ਦਾ ਵਿਸ਼ਵਾਸ਼ ਇਕ ਵਾਰ ਫਿਰ ਸਰਕਾਰੀ ਸਕੂਲਾਂ ਪ੍ਰਤੀ ਵਧਿਆ ਹੈ । ਅਧਿਆਪਕ ਸਹਿਬਾਨ ਬੀਤੇ ਸਮੇਂ ਦੌਰਾਨ ਕੀਤੇ ਗਏ ਆਪਣੇ ਕੰਮ ਨੂੰ ਲੈਕੇ ਲੋਕਾਂ ਦੇ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਹਨ ।
ਅੱਜ ਸਰਕਾਰੀ ਐਲੀਮੈਂਟਰੀ ਸਕੂਲ ਫਤਿਆਬਾਦ ਲੜਕੇ ਦੇ ਅਧਿਆਪਕ ਸਹਿਬਾਨ ਸੈਂਟਰ ਹੈੱਡ ਟੀਚਰ ਮੈਡਮ ਸੁਖਬੀਰ ਕੌਰ ਦੀ ਯੋਗ ਅਗਵਾਈ ਹੇਠ ਸ਼ਮਸ਼ੇਰ ਸਿੰਘ, ਵਰਿੰਦਰ ਕੌਰ, ਕੰਵਲਪ੍ਰੀਤ ਕੌਰ ਅਤੇ ਹਰਭਿੰਦਰ ਕੌਰ ਨੇ ਪਿੰਡ ਵਿੱਚ ਘਰ ਘਰ ਜਾ ਕੇ 22 ਨਵੇਂ ਬੱਚਿਆਂ ਦਾ ਦਾਖਲਾ ਕੀਤਾ । ਇਸ ਮੌਕੇ ਅਧਿਆਪਕ ਸਹਿਬਾਨ ਨੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਦਿਨੇਸ਼ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਵਾਰ ਜੋ ਅੰਗਰੇਜੀ ਮਾਧਿਅਮ ਸ਼ੁਰੂ ਕੀਤਾ ਗਿਆ ਹੈ, ਉਸ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਸੁਸ਼ੀਲ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਪਰਮਜੀਤ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਨੇ ਅਧਿਆਪਕ ਸਹਿਬਾਨ ਵੱਲੋਂ ਸਕੂਲਾਂ ਵਿੱਚ ਨਵੇਂ ਦਾਖਲੇ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਲਈ ਉਹਨਾਂ ਨੂੰ ਉਤਸਾਹਿਤ ਕੀਤਾ ।

हिंदी






