ਪੰਜਾਬ ਸਟੇਟ ਜੂਨੀਅਰ ਅਤੇ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਟਰਾਇਲ  ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ 11 ਅਗਸਤ ਨੂੰ

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜ਼ਿਲਕਾ, 9 ਅਗਸਤ 2021
ਪੰਜਾਬ ਸਟੇਟ ਜੂਨੀਅਰ ਅਤੇ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ (ਲੜਕੇ-ਲੜਕੀਆਂ) 12 ਅਗਸਤ 2021 ਨੂੰ ਮਾਨਸਾ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਚੁਣੀ ਜਾਣ ਵਾਲੀ ਜਿਲ੍ਹਾ ਫਾਜ਼ਿਲਕਾ ਦੀ ਟੀਮ ਦੇ ਟਰਾਇਲ  11 ਅਗਸਤ 2021 ਨੂੰ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਜ਼ਿਲ੍ਹਾ ਫਾਜ਼ਿਲਕਾ) ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾ ਟਰਾਇਲਾਂ ਲਈ ਖਿਡਾਰੀ/ਖਿਡਾਰਨਾਂ ਦੇ ਭਾਗ ਵਰਗ ਜੂਨੀਅਰ ਡਵੀਜਨ 16 ਤੋਂ 18 ਸਾਲ ਟਾਟਾਮੀ ਸਪੋਰਟਸ, ਓਲਡਰ ਜੁਨੀਅਰ ਡਵੀਜਨ 17 ਤੇ 18 ਸਾਲ, ਰਿੰਗ ਸਪੋਰਟਸ, ਸੀਨੀਅਰ ਡਵੀਜਨ ਜ਼ੋ ਕਿ 19 ਤੋਂ 40 ਸਾਲ ਟਾਟਾਮੀ ਸਪੋਰਟਸ,  ਸੀਨੀਅਰ ਡਵੀਜਨ ਜ਼ੋ ਕਿ 19 ਤੋਂ 40 ਸਾਲ ਰਿੰਗ ਸਪੋਰਟਸ ਹੋਣਗੇ।
ਇਨ੍ਹਾ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਚਾਹਵਾਨ ਖਿਡਾਰੀ ਪੂਰੀ ਸਪੋਰਟਸ ਕਿੱਟ ਪਾ ਕੇ ਨਿਰਧਾਰਤ ਮਿਤੀ ਨੂੰ ਸਵੇਰੇ 09:00 ਵਜੇ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਹਾਜ਼ਰ ਹੋ ਕੇ ਸ਼੍ਰੀ ਬਲਰਾਜ ਸਿੰਘ ਕਿੱਕਬਾਕਸਿੰਗ ਕੋਚ (ਮੋਬਾਇਲ 85570-05800) ਨੂੰ ਰਿਪੋਰਟ ਕਰਨ।ਖਿਡਾਰੀ/ਖਿਡਾਰਨਾਂ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਕੋਈ ਆਈ.ਡੀ. ਕਾਰਡ ਆਪਣੇ ਨਾਲ ਲੈ ਕੇ ਆਉਣ।