ਬਰਨਾਲਾ ਵਿਚ ਦਾਖਲਾ ਮੁਹਿੰਮ ਲਈ ਯਤਨਾਂ ਨੂੰ ਪੈ ਰਿਹੈ ਬੂਰ

Sorry, this news is not available in your requested language. Please see here.

ਸਰਕਾਰੀ ਸਕੂਲਾਂ ਵਿਚ ਐਨਰੋਲਮੈਂਟ ਦਰ ਵਧੀ  
ਬਰਨਾਲਾ, 27 ਅਪਰੈਲ
ਬਰਨਾਲਾ ਜ਼ਿਲੇ ਦੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਵਸੁੰਧਰਾ ਕਪਿਲਾ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਦਾਖਲਾ ਮੁਹਿੰਮ ਭਖਾਈ ਹੋਈ ਹੈ। ਇਸ ਮੁਹਿੰਮ ਤਹਿਤ ਅਧਿਆਪਕਾਂ ਵੱਲੋਂ ਪਿੰਡ ਪਿੰਡ, ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਨਾਂ ਯਤਨਾਂ ਨਾਲ ਮੁਹਿੰਮ ਨੂੰ ਬੂਰ ਵੀ ਪੈਣ ਲੱਗਿਆ ਹੈ।
ਇਸ ਮੌਕੇ ਬੀਪੀਈਓ ਬਰਨਾਲਾ ਕਰਨੈਲ ਸਿੰਘ ਅਤੇ ਮੈਡਮ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸੇ ਬਦੌਲਤ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੱਜ ਬਰਨਾਲਾ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਅਤੇ ਮਾਨਾ ਵਾਲਾ ਸਕੂਲ ਵਿਚ ਐਨਰੋਲਮੈਂਟ ਲਈ ਘਰ ਘਰ ਜਾਇਆ ਗਿਆ ਅਤੇ ਕ੍ਰਮਵਾਰ 8.2 % ਅਤੇ 14.8% ਵਾਧਾ ਦਾਖਲਿਆਂ ਵਿਚ ਕੀਤਾ ਗਿਆ।
ਉਨਾਂ ਦਾਅਵਾ ਕੀਤਾ ਕਿ ਸਰਕਾਰੀ ਸਕੂਲ ਵਿੱਚ ਮੁਫ਼ਤ ਕਿਤਾਬਾਂ, ਵਰਦੀਆਂ, ਪੌਸ਼ਟਿਕ ਭੋਜਨ, ਸਿਹਤ ਨਿਰੀਖਣ, ਸੱਭਿਆਚਾਰਕ ਪ੍ਰੋਗਰਾਮ, ਸਟੇਟ ਪੱਧਰ ਦੇ ਖੇਡ ਮੁਕਾਬਲੇ, ਬੈਠਣ ਲਈ ਫਰਨੀਚਰ, ਈ-ਕੰਟੈਂਟ, ਝੂਲੇ, ਪੀਂਘਾਂ, ਨਵੋਦਿਆ ਦੀ ਵਿਸ਼ੇਸ਼ ਤਿਆਰੀ, ਪਹਿਲੀ ਕਲਾਸ ਤੋਂ ਅੰਗਰੇਜ਼ੀ, ਪਲੇਅ ਵੇਅ ਮੈਥਡ, ਆਧੁਨਿਕ ਕਲਾਸ ਰੂਮ, ਲਾਇਬ੍ਰੇਰੀਆਂ ਦਾ ਪੰਬੰਧ, ਖੁੱਲੀਆਂ ਡੁੱਲੀਆਂ ਹਵਾਦਾਰ ਇਮਾਰਤਾਂ ਤੇ ਹੋਰ ਸਹੂਲਤਾਂ ਦੇ ਪ੍ਰਬੰਧ ਹਨ।