ਮਨੁੱਖਤਾ ਦੀ ਭਲਾਈ ਤੇ ਪੰਜਾਬ ਸਮੇਤ ਦਿੱਲੀ ਤੇ ਹੋਰ ਰਾਜਾਂ ਦੇ ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਲੁਧਿਆਣਾ ਹਸਪਤਾਲ ਵੈਂਟੀਲੈਟਰ ਭੇਜੇ ਗਏ

ਸ੍ਰੀ ਸੰਨੀ ਦਿਓਲ ਮਾਨਯੋਗ ਸਾਂਸਦ ਗੁਰਦਾਸਪੁਰ ਅਤੇ ਡਾ.ਐਸ.ਪੀ.ਐਸ ਓਬਰਾਏ ਦੀ ਸਹਿਮਤੀ ਉਪਰੰਤ ਹੀ ਲੁਧਿਆਣੇ ਵੈਂਟੀਲੇਟਰ ਭੇਜੇ ਗਏ

ਗੁਰਦਾਸਪੁਰ, 14 ਮਈ (   ) ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖਤਾ ਦੀ ਭਲਾਈ ਅਤੇ ਲੁਧਿਆਣਾ ਵਿਖੇ ਪੰਜਾਬ , ਦਿੱਲੀ ਅਤੇ ਹੋਰ ਰਾਜਾਂ ਦੇ ਪੀੜਤਾਂ ਦੀ ਸਹਾਇਤਾ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਬਟਾਲਾ ਅਤੇ ਗੁਰਦਾਸਪੁਰ ਤੋਂ 2-2 ਵੈਂਟੀਲੇਟਰ ਸਬੰਧਤ ਸਮਰੱਥ ਅਧਿਕਾਰੀਆਂ ਦੀ ਐਨ.ਓ.ਸੀ ਲੈਣ ਉਪਰੰਤ ਹੀ ਭੇਜੇ ਗਏ ਸਨ ਤਾਂ ਜੋ ਲੁਧਿਆਣਾ ਵਿਖੋ ਦਾਖਲ ਕੋਰੋਨਾ ਪੀੜਤਾਂ, ਜੋ ਸੂਬੇ ਦੇ ਵੱਖ-ਵੱਖ ਜਿਲਿ੍ਹਆ ਤੇ ਰਾਜਾਂ ਵਿਚੋਂ ਆਉਂਦੇ ਹਨ ਅਤੇ ਗੁਰਦਾਸਪੁਰ ਜਿਲੇ ਦੇ ਪੀੜਤ ਵੀ ਲੁਧਿਆਣੇ ਜਾਂਦੇ ਹਨ, ਦੀ ਜਾਨ ਬਚਾਉਣ ਲਈ ਸਹਾਇਤਾ ਕੀਤੀ ਜਾ ਸਕੇ।

ਸਿਵਲ ਸਰਜਨ ਨੇ ਦੱਸਿਆ ਕਿ ਬਟਾਲਾ ਵਿਖੇ ਐਮ.ਪੀ ਲੈਂਡ ਫੰਡ ਵਿਚੋਂ ਦੋ ਵੈਂਟੀਲੇਟਰ ਅਤੇ ਗੁਰਦਾਸਪੁਰ ਵਿਖੇ 02 ਵੈਂਟੀਲੇਟਰ ਡਾ.ਐਸ.ਪੀ.ਐਸ ਓਬਰਾਏ ਵਲੋਂ ਮੁਹੱਈਆ ਕਰਵਾਏ ਗਏ ਸਨ। ਲੁਧਿਆਣਾ ਵਿਖੇ ਵੈਂਟੀਲੇਟਰ ਭੇਜਣ ਤੋਂ ਪਹਿਲਾਂ ਮਾਣਯੋਗ ਸਾਂਸਦ ਗੁਰਦਾਸਪੁਰ ਸ੍ਰੀ ਸੰਨੀ ਦਿਓਲ ਜੀ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਗਈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਮੰਗ ਕੀਤੀ ਗਈ ਹੈ ਕਿ ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਵੈਂਟੀਲੇਟਰ ਦਿੱਤੇ ਜਾਣ ਤਾਂ ਜੋ ਲੁਧਿਆਣੇ ਵਿਖੇ ਇਨਾਂ ਦੀ ਵਰਤੋਂ ਕੀਤੀ ਜਾ ਸਕੇ। ਮਾਣਯੋਗ ਸਾਂਸਦ ਸ੍ਰੀ ਸੰਨੀ ਦਿਓਲ ਜੀ ਦੀ ਵਲੋਂ ਸਹਿਮਤੀ ਦੇਣ ਉਪੰਰਤ ਹੀ ਬਟਾਲਾ ਤੋਂ 2 ਵੈਂਟੀਲੇਟਰ ਲੁਧਿਆਣੇ ਭੇਜੇ ਗਏ ਅਤੇ ਇਸੇ ਤਰਾਂ ਗੁਰਦਾਸਪੁਰ ਤੋਂ 02 ਵੈਂਟੀਲੇਟਰ ਐਸ.ਪੀ.ਐਸ. ਓਬਰਾਏ ਦੀ ਸਹਿਮਤੀ ਮਿਲਣ ਉਪਰੰਤ ਹੀ ਭੇਜੇ ਗਏ ਸਨ।

ਵੈਂਟੀਲੇਟਰ ਦੀ ਵਰਤੋਂ ਦੀ ਗੱਲ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਵੈਂਟੀਲੇਟਰ ਲਈ ਇਕ ਜਾਂ ਦੋ ਡਾਕਟਰ ਨਹੀਂ ਬਲਕਿ ਪੂਰੀ ਮਾਹਰ ਡਾਕਟਰਾਂ ਦੀ ਟੀਮ, ਲੈਬ, ਸੀ.ਟੀ ਸਕੇਨ ਆਦਿ ਦੀ ਸਹੂਲਤ ਹੋਣ ਤੇ ਹੀ ਇਨਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਲੁਧਿਆਣਾ ਵਿਖੇ ਵੈਂਟੀਲੇਟਰ ਦੀ ਵਰਤੋਂ ਕਰਨ ਲਈ ਹਰ ਸਹੂਲਤ ਮੋਜੂਦ ਹੈ ਅਤੇ ਉਥੇ ਪੂਰੇ ਪੰਜਾਬ ਤੇ ਦਿੱਲੀ ਆਦਿ ਰਾਜਾਂ ਤੋਂ ਪੀੜਤ ਆ ਰਹੇ ਹਨ, ਜਿਸ ਲਈ ਗੁਰਦਾਪੁਰ ਦੇ ਵੈਂਟੀਲੋਟਰ ਪੀੜਤਾਂ ਲਈ ਮਦਦਗਾਰ ਸਾਬਤ ਹੋਣਗੇ। ਉਨਾਂ ਦੱਸਿਆ ਕਿ ਵੈਂਟੀਲੇਟਰ ਟੈਂਪਰੇਰੀ ਤੋਰ ਤੇ ਭੇਜੇ ਗਏ ਹਨ ਅਤੇ ਵਾਪਸ ਬਟਾਲਾ ਅਤੇ ਗੁਰਦਾਸਪੁਰ ਆ ਜਾਣਗੇ।