ਮਿਸ਼ਨ ਫ਼ਤਿਹ- ਪੰਜਾਬ ਸਰਕਾਰ ਨੇ ਕੋਵਾ ਐਪ ਵਿੱਚ ਸ਼ਾਮਲ ਕੀਤੀਆਂ ਨਵੀਆਂ ਸਹੂਲਤਾਂ

Chief Secretary Vinni Mahajan

Sorry, this news is not available in your requested language. Please see here.

ਬਰਨਾਲਾ, 22 ਅਗਸਤ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਜਾਣਕਾਰੀ ਤੋਂ ਅਪਡੇਟ ਕਰਵਾਉਣ, ਕਰਫਿਊ ਦੌਰਾਨ ਜ਼ਰੂਰੀ ਕੰਮਾਂ ਲਈ ਆਉਣ-ਜਾਣ ਲਈ ਕਰਫਿਊ ਪਾਸ ਦੀ ਸਹੂਲਤ ਅਤੇ ਹੋਰ ਕਈ ਜ਼ਰੂਰੀ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਪੰਜਾਬ ਕੋਵਾ ਐਪ ਬਣਾਈ ਗਈ ਹੈ, ਜੋ ਕਿ ਸੂਬਾ ਵਾਸੀਆਂ ਲਈ ਲਾਭਦਾਇਕ ਸਿੱਧ ਹੋ ਰਹੀ ਹੈ।
ਉਨਾਂ ਦੱਸਿਆ ਕਿ ਇਸ ਐਪ ਰਾਹੀਂ ਜਿੱਥੇ ਸੂਬਾ ਵਾਸੀਆਂ ਨੂੰ ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਪਤਾ ਚੱਲਦਾ ਹੈ, ਉਥੇ ਹੀ ਦੇਸ਼ ਵਿੱਚ ਕੋਰੋਨਾ ਸਬੰਧੀ ਹਾਲਾਤਾਂ ਬਾਰੇ ਵੀ ਜਾਣਕਾਰੀ ਹਾਸਲ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਸ ਕੋਵਾ ਐਪ ਵਿੱਚ ਕੁਝ ਹੋਰ ਮਹੱਤਵਪੂਰਣ ਸੁਵਿਧਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨਾਂ ਰਾਹੀਂ ਲੋਕਾਂ ਨੂੰ ਕਈ ਹੋਰ ਨਵੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਦੀਆਂ ਹਨ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਐਪ ਵਿੱਚ ਨਵੀਂ ਜਾਣਕਾਰੀ ਦਰਜ ਕੀਤੀ ਗਈ ਹੈ ਜਿਸ ਰਾਹੀਂ ਸਾਨੂੰ ਜ਼ਿਲਾਵਾਰ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਅੰਦਰ ਕਿੱਥੇ-ਕਿੱਥੇ ਅਸੀਂ ਕੋਰੋਨਾ ਟੈਸਟ ਕਰਵਾ ਸਕਦੇ ਹਾਂ ਉਸ ਸਬੰਧੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਕੋਵਿਡ-19 ਨਾਲ ਪੀੜਤ ਲੋਕਾਂ ਦੀ ਜਾਨ ਦੀ ਰੱਖਿਆ ਲਈ ਆਪਣਾ ਪਲਾਜ਼ਮਾ ਕਿੱਥੇ ਦਾਨ ਕਰਨਾ ਹੈ, ਉਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਕਰੋਨਾ ਦੇ ਮੱਦੇਨਜ਼ਰ ਬੈੱਡਾਂ ਦੀ ਸਹੂਲਤ ਦੇਖਣ ਲਈ ਚੈੱਕ ਬੈੱਡ ੲਵੇਲੇਬਿਲਿਟੀ ਆਪਸ਼ਨ ’ਤੇ ਜਾਇਆ ਜਾਵੇ, ਜਿੱਥੇ ਲੈਵਲ 1, ਲੈਵਲ 2 ਤੇ ਲੈਵਲ 3 ਸਹੂਲਤਾਂ ਦਾ ਪਤਾ ਲੱਗਦਾ ਹੈ। ਬਰਨਾਲਾ ਜ਼ਿਲੇ ਵਿਚ ਲੈਵਲ 1 ਫੈਸਿਲਟੀ ਵਿਚ ਕੋਵਿਡ ਕੇਅਰ ਸੈਂਟਰ ਜਵਾਹਰ ਨਵੋਦਿਆ ਵਿਦਿਆਲਿਆ ਸ਼ਾਮਲ ਹੈ। ਲੈਵਲ 2 ਵਿਚ ਮੁੜ ਵਸੇਬਾ ਕੇਂਦਰ ਸੋਹਲ ਪੱਤੀ ਬਰਨਾਲਾ ਅਤੇ ਸੀਐਚਸੀ ਮਹਿਲ ਕਲਾਂ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮੋਬਾਇਲ ਫੋਨਾਂ ਵਿੱਚ ਕੋਵਾ ਐਪ ਨੂੰ ਜ਼ਰੂਰ ਡਾਊਨਲੋਡ ਕਰਨ, ਤਾਂ ਜੋ ਕੋਵਿਡ-19 ਸਬੰਧੀ ਹਰੇਕ ਨਵੀਂ ਅਪਡੇਟ ਤੋਂ ਜਾਣੂ ਹੋ ਸਕਣ ਅਤੇ ਐਪ ਵਿੱਚ ਦਰਜ ਹੋਰ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕਰ ਸਕਣ।