ਬਰਨਾਲਾ, 5 ਦਸੰਬਰ 2024
ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਸਕੂਲਾਂ ਵਿਚ ਮਾਸ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸਕੂਲਾਂ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕੈਪਟਨ ਲਖਵਿੰਦਰ ਸਿੰਘ, ਸੀ – ਪਾਈਟ ਕੈਂਪ ਇੰਚਾਰਜ ਮਾਨਸਾ ਅਤੇ ਬਠਿੰਡਾ, ਜ਼ਿਲ੍ਹਾ ਗਾਈਡੈਂਸ ਕਾਊਸਲਰ , ਸੀ-ਪਾਈਟ ਕੇਂਦਰ ਬੋੜਾਵਾਲ ਤੋਂ ਸ. ਹਰਜੀਤ ਸਿੰਘ ਸੰਧੂ , ਆਰ ਸੇਟੀ ਦੇ ਡਾਇਰੈਕਟਰ ਵਿਸ਼ਵਜੀਤ ਮੁਖ਼ਰਜੀ, ਟ੍ਰੇਨਰ ਮੈਡਮ ਅੰਮ੍ਰਿਤ ਕੌਰ, ਪੀ.ਐਸ.ਡੀ.ਐਮ ਵਿਭਾਗ ਤੋਂ ਜ਼ਿਲ੍ਹਾ ਮੁਖੀ ਕਮਲਦੀਪ ਵਰਮਾ, ਮੈਡਮ ਅਨੂ (ਬੀਟੀਈ), ਗੌਰਵ ਕੁਮਾਰ (ਬੀਟੀਈ) ਅਤੇ ਰੋਜ਼ਗਾਰ ਦਫ਼ਤਰ ਤੋਂ ਮਿਸ ਸੁਮਿੰਦਰ ਕੌਰ (ਕੈਰੀਅਰ ਕਾਊਸਲਰ) ਸ਼ਾਮਲ ਸਨ।
ਇਸ ਪ੍ਰੋਗਰਾਮ ਅਧੀਨ ਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਵਿੱਚ ਜਾ ਕੇ ਦਸਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਵੱਖ ਵੱਖ ਕਿੱਤਿਆਂ/ਰੋਜ਼ਗਾਰ ਲਈ ਉਚੇਰੀ ਸਿੱਖਿਆ ਸਬੰਧੀ, ਸਕਿਲ ਕੋਰਸਾਂ ਸਬੰਧੀ, ਸਵੈ ਰੋਜ਼ਗਾਰ ਅਤੇ ਲੋਨ ਸਬੰਧੀ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੁੰ ਸੀ – ਪਾਈਟ ਕੇਂਦਰ ਵੱਲੋਂ ਸੁਰੱਖਿਆ ਬਲਾਂ ਵਿਚ ਭਰਤੀ ਲਈ ਲਿਖ਼ਤੀ ਪੇਪਰ, ਫ਼ਿਜ਼ੀਕਲ ਮਾਪ ਦੰਡਾਂ ਦੀ ਮੁਫਤ ਵਿੱਚ ਤਿਆਰੀ ਸਬੰਧੀ, ਮਾਈ ਭਾਗੋ ਆਰਮਡ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ, ਮਹਾਰਾਜਾ ਰਣਜੀਤ ਸਿੰਘ ਆਰਮਡ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਚ ਏਡਮਿਸ਼ਨ ਦੇ ਦਾਖ਼ਲੇ ਦੀ ਪ੍ਰੀਖਿਆ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਆਦਿ ਲਈ ਜਾਣਕਾਰੀ ਸਾਂਝੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ 2101 ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਗਈ।

English






