ਲੋਕਾਂ ਦੀ ਸੇਵਾ ਲਈ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ-ਸੋਨੀ

ਕੇਦਰੀ ਵਿਧਾਨਸਭਾ ਹਲਕੇ ਦੇ 20 ਪਰਿਵਾਰਾਂ ਨੂੰ ਵੰਡੇ ਮੈਡੀਕਲ ਚੈਕ
ਅੰਮਿ੍ਤਤਸਰ, 5 ਸਤੰਬਰ 2021 ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਸਿਹਤਯਾਬ ਹੋਣ ਮਗਰੋ ਮੁੜ ਲੋਕਾਂ ਦੀ ਸੇਵਾ ਲਈ ਸਰਗਰਮ ਹੋ ਗਏ ਹਨ ਅਤੇ ਅੱਜ ਉਨ੍ਹਾਂ ਵਲੋ ਫਿਰ ਆਪਣੀ ਰਿਹਾਇਸ਼ ਤੇ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਹੱਲ ਕਰਨ ਦੇ ਤੁਰੰਤ ਆਦੇਸ਼ ਦਿੱਤੇ।
ਇਸ ਮੋਕੇ ਸ੍ਰੀ ਸੋਨੀ ਨੇ ਕੇਂਦਰੀ ਹਲਕੇ ਦੇ 20 ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੈਡੀਕਲ ਸੁਵਿਧਾ ਦੇ ਅਧੀਨ 15,15 ਹਜਾਰ ਰੁਪਏ ਦੇ ਚੈੱਕ ਭੇਟ ਕੀਤੇ। ਸ਼੍ਰ੍ਰੀ ਸੋਨੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਲਈ 24 ਘੰਟੇ ਮੇਰੇ ਘਰ ਦੇ ਦਰਵਾਜ਼ੇ ਖੁਲੇ ਹਨ। ਉਨ੍ਹਾਂ ਕਿਹਾ ਕਿ ਕੇਦਰੀ ਵਿਧਾਨ ਸਭਾ ਦੇ ਹਲਕੇ ਦੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਸ਼੍ਰੀ ਸੋਨੀ ਵਲੋ ਕੇਦਰੀ ਵਿਧਾਨਸਭਾ ਹਲਕੇ ਦੇ ਕੋਸਲਰਾਂ ਨਾਲ ਮੀਟਿੰਗ ਵੀ ਕੀਤੀ ਗਈ । ਉਨ੍ਹਾਂ ਕੋਸ਼ਲਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ। ਸ਼੍ਰੀ ਸੋਨੀ ਨੇ ਵਿਕਾਸ ਦੇ ਕਾਰਜਾਂ ਵਿਚ ਗੁਣਵਤਾ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਾਰੇ ਵਿਕਾਸ ਕਾਰਜ ਮਿੱਥੇ ਸਮੇ ਦੇ ਅੰਦਰ ਅੰਦਰ ਪੂਰੇ ਕਰਵਾਏ ਜਾਣ।
ਇਸ ਮੌਕੇ ਡਿਪਟੀ ਮੇਅਰ ਸ਼੍ਰੀ ਯੂਨਿਸ ਕੁਮਾਰ, ਕੋਸਲਰ ਵਿਕਾਸ ਸੋਨੀ, ਸ਼੍ਰੀ ਪਰਮਜੀਤ ਸਿੰਘ ਚੋਪੜਾ, ਸ: ਸਰਬਜੀਤ ਸਿੰਘ ਲਾਟੀ, ਸ਼੍ਰੀ ਸੁਰਿੰਦਰ ਕੁਮਾਰ ਛਿੰਦਾ, ਸ਼੍ਰੀ ਸੰਕਰ ਸ਼ਰਮਾ, ਸ਼੍ਰੀ ਰਾਣਾ ਸ਼ਰਮਾ, ਸ਼੍ਰੀ ਜੀਨੂ ਅਰੋੜਾ ਤੋ ਇਲਾਵਾ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਕੈਪਸ਼ਨ: ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਲੋਕਾਂ ਨੂੰ ਮੈਡੀਕਲ ਚੈਕ ਭੇਟ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਡਿਪਟੀ ਮੇਅਰ ਸ਼ੀ ਯੂਨਸ ਕੁਮਾਰ ਅਤੇ ਕੋਸਲਰ ਵਿਕਾਸ ਸੋਨੀ।