ਸਰਕਾਰ ਵੱਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼

–1 ਤੋਂ 2 ਮੈਗਾਵਾਟ ਤੱਕ ਦੇ ਪਲਾਂਟ ਕੀਤੇ ਜਾ ਸਕਦੇ ਹਨ ਸਥਾਪਿਤ
–ਸਰਕਾਰ ਖਰੀਦੇਗੀ ਬਿਜਲੀ

ਬਰਨਾਲਾ, 6 ਅਕਤੂਬਰ

ਪੰਜਾਬ ਸਰਕਾਰ ਨੇ ਪੀ.ਐਮ. ਕੁਸੁਮ ਸਕੀਮ ਦੇ ਕੰਪੋਨੇਟ ਏ ਅਧੀਨ ਰਾਜ ਦੇ ਕਿਸਾਨਾਂ ਨੂੰ  ਸੁਨਹਿਰੀ ਮੌਕਾ ਦਿੰਦਿਆਂ ਗਰਿੱਡ ਕੁਨੈਕਟਿਡ ਸੋਲਰ ਪੀ.ਵੀ. ਪਾਵਰ ਪਲਾਂਟ ਦੀ ਸਥਾਪਨਾ ਦੀ ਪੇਸ਼ਕਸ਼ ਕੀਤੀ ਹੈ। ਇਸ ਸਕੀਮ ਤਹਿਤ ਕੁੱਲ 220 ਮੈਗਾਵਾਟ ਸਮੱਰਥਾ ਦੇ ਸੂਰਜੀ ਊਰਜਾ ’ਤੇ ਅਧਾਰਿਤ ਪਾਵਰ ਪਲਾਂਟ ਲਗਾਉਣ ਦੀ ਪੇਸ਼ਕਸ਼ ਸਰਕਾਰ ਨੇ ਕੀਤੀ ਹੈ। ਇਹ ਜਾਣਕਾਰੀ ਪੇਡਾ ਦੇ ਜ਼ਿਲਾ ਬਰਨਾਲਾ ਮੈਨੇਜਰ ਗੁਰਮੀਤ ਸਿੰਘ ਨੇ ਦਿੱਤੀ।
ਉਨਾਂ ਆਖਿਆ ਕਿ ਇਸ ਸਕੀਮ ਤਹਿਤ 1, 15 ਜਾਂ 2 ਮੈਗਾਵਾਟ ਦੇ ਸੋਲਰ ਪੀ.ਵੀ. ਪਲਾਂਟ ਦੀ ਸਥਾਪਨਾ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਰਾਜ ਦੇ ਚਾਹਵਾਨ ਕਿਸਾਨਾਂ, ਕਿਸਾਨਾਂ ਦੇ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਫਾਰਮਰ ਪ੍ਰਡੀਊਸਰ ਆਰਗਨਾਈਜ਼ੇਸ਼ਨਾਂ ਅਤੇ ਵਾਟਰ ਯੂਜ਼ਰ ਐਸੋਸੀਏਸ਼ਨਾਂ ਤੋਂ ਬਿਨੈ ਪੱਤਰ ਮੰਗੇ ਹਨ। ਉਨਾਂ ਦੱਸਿਆ ਕਿ ਇਸ ਲਈ ਈ-ਰਜਿਸਟ੍ਰੇਸ਼ਨ ਫੀਸ 2300 ਰੁਪਏ ਅਤੇ ਆਰ.ਐਫ.ਐਸ. ਦਸਤਾਵੇਜ/ਪ੍ਰੋਸੈਸਿੰਗ ਫੀਸ 10 ਹਜ਼ਾਰ ਰੁਪਏ ਹੈ। ਇਕ ਮੈਗਾਵਾਟ ਲਈ 1 ਲੱਖ ਰੁਪਏ 1.5 ਮੈਗਾਵਾਟ ਲਈ 1 ਲੱਖ 50 ਹਜ਼ਾਰ ਰੁਪਏ ਅਤੇ 2 ਮੈਗਾਵਾਟ ਲਈ 2 ਲੱਖ ਰੁਪਏ ਰਕਮ ਬਿਆਨਾਂ ਦੇਣੀ ਹੋਵੇਗੀ। ਇਸ ਲਈ ਬਿਨੈ ਪੱਤਰ, ਨਾਲ ਲੋੜੀਂਦੇ ਦਸਤਾਵੇਜ਼
https://eproc.punjab.gov.in ਜਾਂ  www.peda.gov.in. ਤੋਂ ਡਾਊਨਲੋਡ ਕਰਕੇ ਇਸੇ ਵੈਬਸਾਈਟ ’ਤੇ ਜਮਾਂ ਕਰਵਾਏ ਜਾਣੇ ਹਨ। ਆਨਲਾਈਨ ਪੂਰਬ ਬੋਲੀ ਬੈਠਕ 13 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 4:30 ਵਜੇ ਤੱਕ ਹੋਵੇਗੀ, ਜਿਸ ਦਾ ਲਿੰਕ ਪੇਡਾ ਦੀ ਵੈਬਸਾਈਟ ਤੋਂ ਦੇਖਿਆ ਜਾ ਸਕਦਾ ਹੈ। ਦਰਖਾਸਤਾਂ 25 ਅਕਤੂਬਰ 2021 ਨੂੰ ਸ਼ਾਮ 4 ਵਜੇ ਤੱਕ ਜਮਾਂ ਹੋ ਸਕਦੀਆਂ ਹਨ।
ਪਲਾਂਟ ਵਿਚ ਪੈਦਾ ਕੀਤੀ ਗਈ ਸੋਲਰ ਪਾਵਰ ਨੂੰ ਪੀ.ਐਸ.ਪੀ.ਸੀ.ਐਲ. ਵਲੋਂ 25 ਸਾਲਾਂ ਲਈ ਪੂਰਵ ਨਿਰਧਾਰਤ ਰੇਟ 2748 ਪ੍ਰਤੀ ਕੇ. ਡਬਲਿਊ. ਐਚ. ’ਤੇ ਖਰੀਦਿਆ ਜਾਵੇਗਾ। ਜਿਸ ਬਾਰੇ ਪੰਜਾਬ ਰਾਜ ਬਿਜਲੀ ਨਿਯਾਮਕ ਕਮਿਸ਼ਨ ਵਲੋਂ ਅਧਿਸੂਚਿਤ ਕੀਤਾ ਗਿਆ ਹੈ। ਜੇਕਰ ਕਿਸੇ ਵਿਸ਼ੇਸ਼ 66 ਕੇਵੀ ਸਬ ਸਟੇਸ਼ਨ ਲਈ ਪ੍ਰਾਪਤ ਹੋਣ ਵਾਲੀਆਂ ਪਾਤਰ ਦਰਖਾਸਤਾਂ ਦੀ ਕੁੱਲ ਜਮਾਂ ਸਮਰੱਥਾ, ਸਬੰਧਤ ਸਬ ਸਟੇਸ਼ਨ ’ਤੇ ਕੁਨੈਕਟੀਵਿਟੀ ਲਈ ਅਧਿਸੂਚਿਤ ਸਮਰਥਾ ਤੋਂ ਵੱਧ ਹੁੰਦੀ ਹੈ ਤਾਂ ਸੋਲਰ ਪਾਵਰ ਜੈਨਰੇਟਰਜ਼ (ਐਸਪੀਜੀਜ਼) ਦੀ ਚੋਣ ਵਾਸਤੇ ਰਿਵਰਸ ਈ-ਪ੍ਰਤੀਯੋਗੀ ਬੋਲੀ  ਹੋਵੇਗੀ। ਉਨਾਂ ਕਿਹਾ ਕਿ (ਪੂਰਵ ਨਿਰਧਾਰਤ ਲੈਵਲਾਈਜ਼ਡ ਐਰਿਫ ’ਤੇ ਰੁਪਏ 2748ਕੇ ਡਬਲਿਊ ਐਚ ਦੀ ਦਰ ਨਾਲ ਡਿਸਕਾਊਟ) ਅਤੇ ਟਾਰਗੇਟ ਸਮਰਥਾ ਪ੍ਰਾਪਤ ਹੋਣ ਤੱਕ ਵਧਦੇ ਕ੍ਰਮ ਵਿਚ ਘਟੋ-ਘੱਟ ਟੈਰਿਫ ਦੀ ਪੇਸ਼ਕਸ਼ ਦੇ ਅਧਾਰ ’ਤੇ ਐਲੋਕੇਸ਼ਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਆਰ.ਐਫ.ਐਸ. ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਬੋਲੀਕਾਰਾਂ ਨੂੰ ਵੈਬਸਾਈਟ ’ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ ਅਤੇ ਯੂਜ਼ਰ ਆਈ.ਡੀ. ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਵਧੇਰੇ ਜਾਣਕਾਰੀ ਲਈ 0172-2663328, 2663382 ਅਤੇ 0172-2791326, 0172-2791226 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ : ਵਿਕਾਸ ਦੇ ਨਾਂ ਤੇ ਪੰਜਾਬ ਦੇ ਵਾਤਾਵਰਣ ਦਾ ਵਿਨਾਸ਼ ਕਰਨ ਵਾਲੀਆਂ ਨੀਤੀਆਂ ਨੂੰ ਸੁਧਾਰਨ ਦੀ ਪੀਏਸੀ ਸਤਲੁੱਜ ਅਤੇ ਮੱਤੇਵਾੜਾ ਜੰਗਲ ਵੱਲੋਂ ਚੰਨੀ ਸਰਕਾਰ ਤੋਂ ਮੰਗ