ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਬਸੰਤ ਮੇਲੇ ਦੌਰਾਨ ਲਗਾਇਆ ਗਿਆ ਖੂਨ ਦਾਨ ਕੈਂਪ

Red Ribbon Clubs
Red Ribbon Clubs

ਫਿਰੋਜ਼ਪੁਰ, 13 ਫਰਵਰੀ 2024

ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ ਸਟੇਟ ਲੈਵਲ ਦਾ ਬਸੰਤ ਪਤੰਗ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਜ਼ਿਲ੍ਹਾ ਯੂਥ ਸਰਵਿਸਜ਼ ਵਿਭਾਗ ਦੇ ਅਧੀਨ ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਚਲ ਰਹੇ ਰੈੱਡ ਰਿਬਨ ਕਲੱਬਾਂ ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਦਾ ਆਯੋਜਤ ਕੀਤਾ ਗਿਆ। ਇਸ ਨੇਕ ਕੰਮ ਲਈ ਕੈਂਪਸ ਅਤੇ ਬਾਹਰ ਤੋਂ ਆਏ ਲੋਕਾਂ ਨੇ ਲਗਪਗ 40 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ। ਰਜਿਸਟ੍ਰਾਰ ਡਾ. ਗਜ਼ਲਪਰੀਤ ਸਿੰਘ ਨੇ  ਇਸ ਨੇਕ ਕੰਮ ਲਈ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ਬੀ ਟੀ ਓ ਡਾ. ਦਿਸਵਣ ਬਾਜਵਾ, ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ, ਪ੍ਰੋ ਨਵਦੀਪ ਕੌਰ, ਪ੍ਰੋ ਗੁਰਜੀਵਨ ਸਿੰਘ, ਪੀ ਆਰ ਓ ਤੇ ਨੋਡਲ ਅਫ਼ਸਰ ਯਸ਼ਪਾਲ , ਨਰਸ ਕਮਲ ਭੱਟੀ, ਫਾਰਮਾਸਿਸਟ ਮਾਧਵ ਗੋਪਾਲ ਨੇ ਵਿਸੇਸ਼ ਭੂਮਿਕਾ ਨਿਭਾਈ। ਕੈਂਪਸ