ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ,ਸਾਬਕਾ ਫੌਜੀਆਂ, ਐਸ.ਸੀ/ਐਸ.ਟੀ ਅਤੇ ਗਰੀਬ ਵਰਗ ਲਈ ਇੱਕ ਸਾਬਿਤ ਹੋ ਰਿਹਾ ਵਰਦਾਨ

NEWS MAKHANI

ਰੂਪਨਗਰ 22 ਜੁਲਾਈ 2021
ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਰੂਪਨਗਰ ਅਗਸਤ 2015 ਵਿੱਚ ਸ਼ੁਰੂ ਹੋਇਆ ਸੀ। ਇਹ ਕਾਲਜ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਦੀ ਰਹਿਨੂਮਾਈ ਹੇਠ ਚਲਾਇਆ ਜਾ ਰਿਹਾ ਹੈ ਅਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਇਸ ਸੰਸਥਾ ਦਾ ਮਕਸਦ ਸਾਬਕਾ ਫੌਜੀਆਂ, ਐਸ.ਸੀ/ਐਸ.ਟੀ. ਅਤੇ ਗਰੀਬ ਬੱਚਿਆਂ ਅਤੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਪੇਸ਼ੇਵਰ ਅਤੇ ਡਿਗਰੀ ਕੰਪਿਊਟਰ ਕੋਰਸਾਂ ਦੀ ਸਿਖਲਾਈ ਦੇਣਾ ਹੈ।
ਜਿਸ ਵਿੱਚ ਬੱਚਿਆਂ ਨੂੰ ਬਾਰਵੀਂ(+2),B.A,B.Com,B.SC ਤੋਂ ਬਾਅਦ ਅਲੱਗ-ਅਲੱਗ ਕੰਪਿਊਟਰ ਕੋਰਸਜ਼ ਕਰਵਾਏ ਜਾਂਦੇ ਹਨ। ਇਸ ਇੰਸਟੀਚਿਊਟ ਵਿੱਚ B.SC(IT), PGDCA ਅਤੇ M.Sc(IT) ਅਤੇ ਪੰਜਾਬੀ ਸ਼ਾਰਟਹੈਂਡ ਸਟੈਨੋਗ੍ਰਾਫੀ ਦੇ ਰੈਗੂਲਰ ਡਿਪੋਲਮਾ ਅਤੇ ਡਿਗਰੀ ਕੋਰਸ ਚਲਾਏ ਜਾਂਦੇ ਹਨ। ਇਹਨਾਂ ਕੋਰਸਾਂ ਵਿੱਚ ਸਿਖਲਾਈ ਅੱਜ –ਕੱਲ੍ਹ ਦੇ ਹਾਲਤਾਂ ਅਨੁਸਾਰ ਆਨ-ਲਾਈਨ ਅਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਿਰਧਾਰਿਤ ਰੈਗੂਲਰ ਸਿਲੇਬਸ ਅਨੁਸਾਰ ਦਿੱਤੀ ਜਾਂਦੀ ਹੈ। ਕੰਪਿਊਟਰ ਫੀਲਡ ਵਿੱਚ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਨਾਮ ਹੈ ਜਿਸ ਸਦਕਾ ਬਹੁਤ ਸਾਰੇ ਵਿਦਿਆਰਥੀ ਆਪਣੇ ਪੈਰਾਂ ਤੇ ਖੜ੍ਹੇ ਹੋ ਰਹੇ ਹਨ।
Session 2020-21 ਲਈ B.Sc(IT), PGDCA ਅਤੇ M.Sc(IT) ਕੋਰਸਾਂ ਵਿੱਚ ਦਾਖਲਾ ਸ਼ੁਰੂ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰ. 01881-295141,79732-32303, 94170-68522ਅਤੇ 98768-46686 ਤੇ ਸੰਪਰਕ ਕੀਤਾ ਜਾ ਸਕਦਾ ਹੈ।