ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਕਾਲਜ, ਚੂੰਘ (ਤਰਨ ਤਾਰਨ) ਵਿਖੇ ਕਰਵਾਇਆ ਗਿਆ ਆੱਨ ਲਾਈਨ ‘ਕੁਇਜ਼ ਮੁਕਾਬਲਾ’

Sorry, this news is not available in your requested language. Please see here.

ਤਰਨ ਤਾਰਨ, 10 ਅਪ੍ਰੈਲ :
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ (ਤਰਨ-ਤਾਰਨ) ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਅੰਮ੍ਰਿਤਸਰ ਵੱਲੋਂ ਆਈਆਂ ਹਦਾਇਤਾਂ ਦੇ ਮੁਤਾਬਿਕ ਵਿਦਿਆਰਥੀਆਂ ਨੂੰ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ-ਬਹਾਦਰ ਜੀ ਦੀ ਦਾਰਸ਼ਨਿਕਤਾ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਵਿੱਦਿਅਕ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਦੌਰਾਨ ਆੱਨ ਲਾਈਨ ‘ਕੁਇਜ਼ ਮੁਕਾਬਲਾ’ ਕਰਵਾਇਆ ਗਿਆ।ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਧ-ਚੜ ਕੇ ਭਾਗ ਲਿਆ। ਕੁਇੱਜ਼ ਮੁਕਾਬਲੇ ਵਿਚ 36 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੁਕਾਬਲੇ ਵਿਚ ਪਹਿਲਾ ਸਥਾਨ ਰਾਜਬੀਰ ਕੌਰ, ਬੀ. ਐੱਸ. ਸੀ. (ਐੱਨ. ਐੱਮ.) ਸਮੈਸਟਰ-4 ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਰਮਨਦੀਪ ਕੌਰ  ਬੀ. ਐੱਸ. ਸੀ. (ਇਕਨਾਮਿਕਸ) ਸਮੈਸਟਰ-6 ਤੇ ਕਮਲਦੀਪ ਕੌਰ ਬੀ. ਐੱਸ. ਸੀ. (ਐੱਨ. ਐੱਮ.) ਸਮੈਸਟਰ-6 ਅਤੇ ਤੀਜਾ ਸਥਾਨ ਗੁਰਲੀਨ ਕੌਰ ਬੀ. ਐੱਸ. ਸੀ. (ਐੱਨ. ਐੱਮ.) ਸਮੈਸਟਰ-2, ਕਿਰਨਦੀਪ ਕੌਰ ਅਤੇ ਅਜੈਪਾਲ ਸਿੰਘ ਬੀ. ਏ. ਸਮੈਸਟਰ-2 ਨੇ ਪ੍ਰਾਪਤ ਕੀਤਾ।
ਇਹ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕਿੰਦਰਜੀਤ ਕੌਰ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਮਾਨਵਤਾ ਪ੍ਰਤੀ ਉਹਨਾਂ੍ਹ ਦੀ ਵਿਚਾਰਧਾਰਾ ਅਤੇ ਸ਼ਹਾਦਤ ਤੋਂ ਬਹੁਤ ਪ੍ਰਭਾਵਿਤ ਹੋਏ।
ਇਸ ਪ੍ਰੋਗਰਾਮ ਨੂੰ ਕਰਵਾਉਣ ਵਿਚ ਪ੍ਰੋ: ਬੇਅੰਤ ਸਿੰਘ (ਪੰਜਾਬੀ), ਪ੍ਰੋ. ਗੁਰਸਿਮਰਨ ਸਿੰਘ (ਪੰਜਾਬੀ), ਪ੍ਰੋ. ਮਨਦੀਪ ਕੌਰ (ਕੈਮਿਸਟਰੀ), ਪੋ੍ਰ. ਅਵਤਾਰ ਸਿੰਘ ( ਇਤਿਹਾਸ), ਪ੍ਰੋ. ਕੰਵਲਜੀਤ ਕੌਰ (ਕੰਪਿਊਟਰ ਸਾਇੰਸ) ਨੇ ਯੋਗਦਾਨ ਦਿੱਤਾ।ਇਸ ਮੌਕੇ ਪ੍ਰੋ. ਗੁਰਚਰਨਜੀਤ ਸਿੰਘ (ਰਜਿਸਟਰਾਰ), ਡਾ. ਗੁਰਿੰਦਰਜੀਤ ਕੌਰ, ਡਾ. ਮਨਜਿੰਦਰ ਕੌਰ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ। ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾੁੳਣ ਵਿਚ ਪ੍ਰਿੰਸੀਪਲ ਸ੍ਰੀਮਤੀ ਕਿੰਦਰਜੀਤ ਕੌਰ ਨੇ ਵੱਡਮੁਲਾ ਯੋਗਦਾਨ ਪਾਇਆ।