18 ਤੋਂ 44 ਸਾਲ ਦੀ ਉਮਰ ਵਰਗ ਦੇ  ਉਸਾਰੀ ਕਾਮਿਆਂ ਨੂੰ ਕੋਵਿਡ ਤੋਂ ਬਚਾਓ ਲਈ ਟੀਕਾ ਲਗਾਉਂਣ ਲਈ ਲਗਾਇਆ ਗਿਆ ਵਿਸ਼ੇਸ ਕੈਂਪ

Sorry, this news is not available in your requested language. Please see here.

ਪਠਾਨਕੋਟ: 10 ਮਈ 2021:– (              ) ਜਿਕਰਯੋਗ ਹੈ ਕਿ  ਪਿਛਲੇ ਦਿਨ੍ਹਾਂ ਦੋਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ 18 ਤੋਂ 44 ਸਾਲ ਉਮਰ ਦੀ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਤੋਂ ਬਚਾਓ ਲਈ ਟੀਕੇ ਲਗਾਉਣ ਲਈ ਮਨਜੂਰੀ ਦੇ ਦਿੱਤੀ ਸੀ, ਇਸ ਸਬੰਧੀ ਇਸ ਸਬੰਧ ਵਿੱਚ ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਦੱਸਿਆ ਸੀ ਕਿ ਸਿਹਤ ਵਿਭਾਗ ਵੱਲੋਂ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਚ ਜੋਖਮ ਵਾਲੇ ਸਮੂਹਾਂ ਸਬੰਧੀ ਉਹਨਾਂ ਦਾ ਕਹਿਣਾ ਸੀ ਕਿ ਕੁਝ ਕਿੱਤਿਆਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਲਾਗ ਲਗਣ ਅਤੇ ਫੈਲਾਅ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ , ਜਿਸ ਦੇ ਚਲਦਿਆਂ ਮਈ 2021 ਲਈ ਸਿਰਫ ਉੱਚ ਜੋਖਮ ਵਾਲੀਆਂ ਤਿੰਨ ਸ੍ਰੇਣੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ ਜਿਹਨਾਂ ਵਿੱਚ  ਸਰਕਾਰੀ ਕਰਮਚਾਰੀ, ਉਸਾਰੀ ਕਾਮੇ, ਅਧਿਆਪਕ ਅਤੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਹੋਰ ਕਰਮਚਾਰੀ ਸ਼ਾਮਲ ਹਨ।
ਜਿਸ ਦੇ ਸਬੰਧ ਵਿੱਚ ਅੱਜ ਲੇਬਰ ਵਿਭਾਗ ਪਠਾਨਕੋਟ ਵੱਲੋਂ ਸਿਹਤ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਡਿਸਪੈਂਸਰੀ ਨਰੋਟ ਮਹਿਰਾ ਅਤੇ ਡਿਸਪੈਂਸਰੀ ਮਲਿਕਪੁਰ ਵਿਖੇ ਕੋਵਿਡ ਤੋਂ ਬਚਾਓ ਕਰਨ ਲਈ ਟੀਕਾਕਰਨ ਦਾ ਵਿਸ਼ੇਸ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਸ੍ਰੀ ਕੁੰਵਰ ਡਾਵਰ ਕਿਰਤ ਤੇ ਸੁਲਾਹ ਅਫਸ਼ਰ ਪਠਾਨਕੋਟ ਅਤੇ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਵਿਸ਼ੇਸ ਤੋਰ ਤੇ ਪਹੁੰਚੇ ਅਤੇ ਪੰਜਾਬ ਬਿਲਡਿੰਗ ਅਦਰ ਕੰਸਟਕਸ਼ਨ ਵਰਕਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਾਮਿਆਂ ਨੂੰ ਕੋਵਿਡ ਤੋਂ ਬਚਾਓ ਲਈ ਜਾਗਰੁਕ ਕੀਤਾ ਗਿਆ।
ਇਸ ਮੋਕੇ ਤੇ ਉਪਰੋਕਤ ਅਧਿਕਾਰੀਆਂ ਵੱਲੋਂ ਉਸਾਰੀ ਕਾਮਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਤੋਂ ਬਚਾਓ ਲਈ ਟੀਕਾਕਰਨ ਜਰੂਰ ਕਰਵਾਉਂਣ ਤਾਂ ਜੋ ਕਰੋਨਾ ਦੀ ਬੀਮਾਰੀ ਜੋ ਕਿ ਖਤਰਨਾਕ ਹੈ ਇਸ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਕੰਮਕਾਜ ਦੋਰਾਨ ਜਿਲ੍ਹਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੀਏ, ਮਾਸਕ ਲਗਾ ਕੇ ਰੱਖੀਏ, ਸਮਾਜਿੱਕ ਦੂਰੀ ਬਣਾ ਕੇ ਰੱਖੀਏ ਤੱਦ ਹੀ ਅਸੀਂ ਕਰੋਨਾ ਵਾਈਰਸ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਟੀਕਾਕਰਨ ਕੈਂਪ ਲਗਾ ਕੇ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆਂ ਨੂੰ ਕਰੋਨਾ ਤੋਂ ਬਚਾਓ ਲਈ ਟੀਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਰ ਕਿਸੇ ਤਰ੍ਹਾਂ ਦੀ ਜਾਣਕਾਰੀ ਉਸਾਰੀ ਕਿਰਤੀ ਲੈਣਾ ਚਾਹੁੰਦਾ ਹੈ ਤਾਂ ਕਮਰਾ ਨੰਬਰ 217, ਲੇਬਰ ਵਿਭਾਗ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਪਹੁੰਚ ਕਰ ਸਕਦਾ ਹੈ।