2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਵਿਚ ਕਾਂਗਰਸ ਦੇ ਚੋਣ ਵਾਅਦਿਆਂ ਦੀ ਪੋਲ ਖੋਲੇਗੀ ਬਸਪਾ – ਜਸਵੀਰ ਸਿੰਘ ਗੜ੍ਹੀ

Sorry, this news is not available in your requested language. Please see here.

ਰੈਲੀ ਦਾ ਪੋਸਟਰ ਮੌਜੂਦਾ ਪ੍ਰਧਾਨ ਨੇ ਦੋ ਸਾਬਕਾ ਪੰਜਾਬ ਪ੍ਰਧਾਨਾਂ ਦੀ ਹਾਜ਼ਰੀ ਨਾਲ ਕੀਤਾ
17ਮਾਰਚ ਜਲੰਧਰ/ਬਲਾਚੌਰ
ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ। ਇਹਨਾ ਸਬਦਾ ਦਾ ਪ੍ਰਗਟਾਵਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਗਰੀਬਾਂ ਦੇ ਪੰਜਾਹ ਹਜ਼ਾਰ ਤੱਕ ਦੇ ਕਰਜੇ, ਦਲਿਤਾਂ ਦੀਆ ਪੰਚਾਇਤੀ ਜਮੀਨਾਂ ਵਿਚ ਤੀਜਾ ਹਿੱਸਾ, ਗਰੀਬ ਦੇ ਨੀਲੇ ਕਾਰਡ, 51000 ਸਗੁਨ ਸਕੀਮ, ਬਿਜਲੀ ਯੂਨਿਟ ਪੰਜ ਰੁਪਏ, ਬੇਰੁਜ਼ਗਾਰੀ ਭੱਤਾ 2500 ਰੁਪਏ, ਹਰ ਘਰ ਨੌਕਰੀ, ਓਬੀਸੀ ਵਰਗਾਂ ਲਈ 27% ਰਿਜ਼ਰਵੇਸ਼ਨ ਮੰਡਲ ਕਮਿਸਨ ਰਿਪੋਰਟ, ਪੰਜ ਪੰਜ ਮਰਲੇ ਦੇ ਪਲਾਟ, 85ਵੀ ਸੰਵਿਧਾਨਿਕ ਸੋਧ, ਬੈਕਲਾਗ, ਇਸਾਈ ਭਾਈਚਾਰੇ ਲਈ ਕਬਰਸਤਾਨ, ਆਦਿ ਮੁੱਦਿਆ ਉਪਰ ਕਾਂਗਰਸ ਸਰਕਾਰ ਬੁਰੀ ਤਰ੍ਹਾ ਫੇਲ ਹੋ ਚੁੱਕੀ ਹੈ। ਪੰਜਾਬ ਦੇ ਦਲਿਤ ਤੇ ਪਛੜੇ ਵਰਗਾਂ ਦੀ 70 ਪ੍ਰਤੀਸ਼ਤ ਆਬਾਦੀ ਜੋਕਿ 114 ਜਾਤਾਂ ਵਿੱਚ ਵੰਡੀ ਹੋਈ ਹੈ ਨੂੰ ਕਾਂਗਰਸ ਦੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਲਾਰਿਆ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ।
ਸਰਦਾਰ ਗੜ੍ਹੀ ਨੇ ਕਿਹਾ ਕਿ ਕਿਸਾਨਾਂ ਨੇ ਕਰਜੇ ਤੋਂ ਪਰੇਸ਼ਾਨ ਹੋਕੇ ਮੌਤ ਨੂੰ ਗਲੇ ਲਾਇਆ ਹੈ, ਜਿਸਦੀ ਉਦਾਹਰਣ ਦਸੂਹਾ ਦੇ ਕਿਸਾਨ ਪਿਓ ਪੁੱਤਰ ਹਨ। ਅਜਿਹੇ ਭਿਆਨਕ ਹਾਲਾਤਾਂ ਵਿਚ ਬਹੁਜਨ ਸਮਾਜ ਪਾਰਟੀ ਨੇ 2 ਅਪ੍ਰੈਲ ਨੂੰ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਖੁਆਸਪੁਰਾ ਰੋਪੜ ਵਿਖੇ ਰੱਖੀ ਹੈ, ਜਿੱਥੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਪੋਲ ਖੋਲ੍ਹ ਕੇ ਪੰਜਾਬੀਆਂ ਨੂੰ ਬਸਪਾ ਦੇ ਨੀਲੇ  ਝੰਡੇ ਹੇਠਾ ਲਾਮਬੰਦ ਕੀਤਾ ਜਾਵੇਗਾ। ਬਸਪਾ ਪੰਜਾਬ ਦਲਿਤਾਂ ਪਛੜਿਆ ਤੇ ਗਰੀਬ ਨੂੰ ਪੰਜਾਬ ਦੀ ਸੱਤਾ ਦੇ ਵਾਰਿਸ ਬਣਾਉਣ ਲਈ ਚੇਤੰਨ ਕਰਨ ਦਾ ਅਭਿਆਨ ਚਲਾਕੇ ਮਜ਼ਬੂਤ ਸੰਗਠਨ ਦੀ ਨੀਂਹ ਤਿਆਰ ਕਰ ਰਹੀ ਹੈ। ਇਸ ਮੌਕੇ ਪੰਜਾਬ ਦੇ ਪ੍ਰਧਾਨ ਸ ਗੜ੍ਹੀ, ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਅਤੇ ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਰਸ਼ਪਾਲ ਰਾਜੂ ਜੀ ਨੇ 2 ਅਪ੍ਰੈਲ ਦੀ ਰੈਲੀ ਦਾ ਪੋਸਟਰ ਵੀ ਜਾਰੀ ਕੀਤਾ।
ਫੋਟੋ ਕੈਪਸਨ : ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸਾਬਕਾ ਪ੍ਰਧਾਨ ਗੁਰਲਾਲ ਸੈਲਾ ਅਤੇ ਸ਼੍ਰੀ ਰਸ਼ਪਾਲ ਰਾਜੂ ਜੀ 2 ਅਪ੍ਰੈਲ ਦੀ ਰੈਲੀ ਦਾ ਪੋਸਟਰ ਜਾਰੀ ਕਰਦੇ ਹੋਏ