ਪਟਾਕਿਆਂ ਦੇ ਆਰਜ਼ੀ ਲਾਇਸੈਂਸ ਦੇ ਡਰਾਅ ਕੱਲ 6 ਨਵੰਬਰ ਨੂੰ 11 ਵਜੇ ਪੰਚਾਇਤ ਭਵਨ ਵਿਖੇ ਕੱਢੇ ਜਾਣਗੇ-ਵਧੀਕ ਡਿਪਟੀ ਕਮਿਸ਼ਨਰ ਸੰਧੂ
ਗੁਰਦਾਸਪੁਰ, 5 ਨਵੰਬਰ ( ) ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ 6 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਥਾਨਕ ਪੰਚਾਇਤ ਭਵਨ ਵਿਖੇ ਪਟਾਕਿਆਂ ਦੇ ਆਰਜ਼ੀ ਲਾਇਸੰਸ ਦੇ ਡਰਾਅ ਕੱਢੇ ਜਾਣਗੇ ਅਤੇ 12 ਨਵੰਬਰ ਤੋਂ 14 ਨਵੰਬਰ 2020 ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤਕ ਇਹ ਆਰਜ਼ੀ ਲਾਇਸੰਸ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਤਿਓਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਲੈਣ ਲਈ ਚਾਹਵਾਨਾਂ ਵਲੋਂ ਸੇਵਾ ਕੇਂਦਰ ਰਾਹੀ ਅਪਲਾਈ ਕੀਤਾ ਗਿਆ ਸੀ। ਸਬ ਡਵੀਜ਼ਨ ਗੁਰਦਾਸਪੁਰ ਤੋਂ 104 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਇਨਾਂ ਵਿਚੋਂ 04 ਆਰਜ਼ੀ ਲਾਇਸੰਸਾਂ ਦੇ ਡਰਾਅ ਕੱਢੇ ਜਾਣਗੇ, ਸਬ ਡਵੀਜ਼ਨ ਬਟਾਲਾ ਤੋਂ 111 ਅਰਜ਼ੀਆਂ ਪਾਪਤ ਹੋਈਆਂ ਹਨ, ਇਨਾਂ ਵਿਚੋਂ 05 ਡਰਾਅ, ਸਬ ਡਵੀਜ਼ਨ ਦੀਨਾਨਗਰ ਤੋਂ 35 ਅਰਜ਼ੀਆਂ ਪ੍ਰਾਪਤ ਹੋਈਆਂ ਸਨ,ਇਨਾਂ ਵਿਚੋਂ 03 ਡਰਾਅ ਅਤੇ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਤੋਂ 32 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿਚੋਂ 03 ਆਰਜ਼ੀ ਲਾਇਸੰਸ ਦੇ ਡਰਾਏ ਕੱਢੇ ਜਾਣਗੇ। ਇਸ ਤਰਾਂ ਕੁਲ 282 ਅਰਜ਼ੀਆਂ, ਆਰਜ਼ੀ ਲਾਇਸੰਸ ਲੈਣ ਲਈ ਪ੍ਰਾਪਤ ਹੋਈਆਂ ਸਨ ਅਤੇ ਇਨਾਂ ਵਿਚੋਂ 15 ਆਰਜ਼ੀ ਲਾਇਸੰਸ ਡਰਾਅ ਕੱਲ 6 ਨਵੰਬਰ ਨੂੰ ਸਵੇਰੇ 11 ਵਜੇ ਕੱਢੇ ਜਾਣਗੇ। ਇਸ ਲਈ ਆਰਜ਼ੀ ਲਾਇਸੰਸ ਅਪਲਾਈ ਕਰਨ ਵਾਲੇ ਸਮੇਂ ਸਿਰ ਪੁਹੰਚਣ।

English





