6 ਤੋਂ 12 ਨਵੰਬਰ ਤੱਕ ਫਾਜਿ਼ਲਕਾ ਵਿਖੇ ਹੋਵੇੇਗਾ ਪੰਜਾਬ ਹੈਂਡੀਕਰਾਫਟ ਫੈਸਟੀਵਲ

Sorry, this news is not available in your requested language. Please see here.

— ਵੱਖ ਵੱਖ ਰਾਜਾਂ ਦੇ ਹਸਤ ਕਾਰੀਗਰ ਆਉਣਗੇ, ਵਿਖਣਗੇ ਕਲਾ ਦੇ ਕਈ ਰੰਗ

ਫਾਜਿ਼ਲਕਾ, 31 ਅਕਤੂਬਰ:

ਫਾਜਿ਼ਲਕਾ ਵਿਖੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ, ਪੂਰਾਤਤਵ ਅਤੇ ਅਜਾਇਬਘਰ ਵਿਭਾਗ ਵੱਲੋਂ 6 ਤੋਂ 12 ਨਵੰਬਰ ਤੱਕ ਪੰਜਾਬ ਹੈਂਡੀਕਰਾਫਟ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਦੀਆਂ ਤਿਆਰੀਆਂ ਲਈ ਅੱਜ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਅਗਵਾਈ ਵਿਚ ਇਕ ਬੈਠਕ ਹੋਈ।
ਡਾ: ਸੇਨੂ ਦੁੱਗਲ ਨੇ ਕਿਹਾ ਕਿ ਇਸ ਮੇਲੇ ਵਿਚ ਫਾf਼ਜਲਕਾ ਜਿ਼ਲ੍ਹੇ ਦੇ ਨਾਲ ਨਾਲ ਪੰਜਾਬ ਦੇ ਵੱਖ ਜਿ਼ਲਿ੍ਹਆਂ ਤੋਂ ਇਲਾਵਾਂ ਬਾਹਰਲੇ ਸੂਬਿਆਂ ਤੋਂ ਵੀ ਹਸਤ ਕਾਰੀਗਰ ਆਪਣਾ ਸਮਾਨ ਲੈ ਕੇ ਪੁੱਜਣਗੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਰੇ ਇੰਤਜਾਮ ਕੀਤੇ ਜਾਾ ਰਹੇ ਹਨ।

ਇਸ ਤੋਂ ਬਿਨ੍ਹਾਂ ਵੱਖ ਵੱਖ ਸੂਬਿਆਂ ਦੀਆਂ ਕਲਾਵਾਂ ਦੇ ਰੰਗ ਵੀ ਵੇਖਣ ਨੂੰ ਮਿਲਣਗੇ।ਇਹ ਮੇਲਾ ਫਾਜਿ਼ਲਕਾ ਦੇ ਪ੍ਰਤਾਪ ਬਾਗ ਵਿਚ ਹੋਵੇਗਾ।
ਇਸ ਮੌਕੇ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਖਾਣਿਆਂ ਦਾ ਸੁਆਦ ਵੀ ਚੱਖਣ ਨੂੰ ਮਿਲੇਗਾ। ਇਸ ਮੇਲੇ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਨੂੰ ਤਨਦੇਹੀ ਨਾਲ ਤਿਆਰੀਆਂ ਕਰਨ ਦੀ ਹਦਾਇਤ ਉਨ੍ਹਾਂ ਨੇ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੇਲੇ ਵਿਚ ਸਿ਼ਰਕਤ ਕਰਨ ਲਈ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਵੀ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਫਾਜਿ਼ਲਕਾ ਦੇ ਕਲਾਕਾਰਾਂ ਨੂੰ ਵਿਸੇਸ਼ ਤੌਰ ਤੇ ਇਸ ਮੇਲੇ ਵਿਚ ਸਿ਼ਰਕਤ ਕਰਨ ਦਾ ਸੱਦਾ ਦਿੱਤਾ ਹੈ। ਇਸ ਮੇਲੇ ਦੌਰਾਨ ਹਰ ਰੋਜ਼ ਭਾਗ ਲੈਣ ਵਾਲੇ ਲੋਕਾਂ ਲਈ ਇਨਾਮ ਵੀ ਕੱਢੇ ਜਾਇਆ ਕਰਣਗੇ।

ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰ, ਜੀਐਮ ਡੀਆਈਸੀ  ਸ੍ਰੀ ਜਸਵਿੰਦਰ ਸਿੰਘ  ਚਾਵਲਾ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।