ਸਿਹਤ ਵਿਭਾਗ ਦੇ ਅਮਲੇ ਦੀ 6 ਰੋਜ਼ਾ ਸਕਿਲ ਲੈਬ ਟ੍ਰੇਨਿੰਗ ਸ਼ੁਰੂ ਹੋਈ

Sorry, this news is not available in your requested language. Please see here.

ਗੁਰਦਾਸਪੁਰ, 19 ਸਤੰਬਰ :- ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾ.  ਹਰਭਜਨ ਰਾਮ ਮਾਂਡੀ ਦੀ ਅਗੁਵਾਈ ਹੇਠ ਏ.ਐੱਨ.ਐੱਮ./ਜੀ.ਐੱਨ.ਐੱਮ. ਸਕੂਲ ਬੱਬਰੀ ਗੁਰਦਾਸਪੁਰ ਵਿਖੇ ਸਿਹਤ ਵਿਭਾਗ ਦੇ ਅਮਲੇ ਦੀ 6 ਦਿਨਾਂ ਸਕਿਲ ਲੈਬ ਟ੍ਰੇਨਿੰਗ ਸ਼ੁਰੂ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਆਰ.ਐੱਮ.ਐੱਨ.ਸੀ. ਐੱਚ-ਏ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੇ ਫੀਲਡ ਵਿੱਚ ਕੰਮ ਕਰਦੇ ਸਟਾਫ ਦੇ ਹੁਨਰ ਨੂੰ ਵਧਾਇਆ ਜਾ ਰਿਹਾ ਹੈ। ਸਕਿਲ ਲੈਬ ਟ੍ਰੇਨਿੰਗ ਜਰੀਏ ਮਾਂ ਅਤੇ ਬੱਚੇ ਦੀ ਚੰਗੀ ਦੇਖਭਾਲ ਲਈ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਵਧੀਆ ਸੇਵਾਵਾਂ ਸਦਕਾ ਮਾਵਾਂ ਦੀ ਮੌਤ ਦਰ ਨੂੰ ਕਾਫੀ ਘਟਾਇਆ ਗਿਆ ਹੈ। ਬੱਚਿਆਂ ਦੀ ਮੌਤ ਦਰ ਵੀ ਘੱਟ ਹੋਈ ਹੈ। ਇਸ ਸਬੰਧੀ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਅਤੇ ਸਟਾਫ਼ ਦੀ ਹੁਨਰਮੰਦੀ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਲਖਵਿੰਦਰ ਅਠਵਾਲ ਨੇ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਸਿਹਤਮੰਦੀ ਲਈ ਜਰੂਰੀ ਹੈ ਕਿ ਉਨ੍ਹਾਂ ਦਾ ਸਮੇਂ ਸਿਰ ਮੁਆਇਨਾ ਕੀਤਾ ਜਾਵੇ ਅਤੇ ਜਰੂਰੀ ਨੁਕਤਿਆਂ ਨੂੰ ਅਪਣਾਇਆ ਜਾਵੇ। ਗਰਭ ਕਾਲ ਦੌਰਾਨ ਹਾਈ ਰਿਸਕ ਵਾਲੇ ਕੇਸਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਨਾਂ ਕੇਸਾਂ ਦਾ ਜਰੂਰੀ ਇਲਾਜ ਕੀਤਾ ਜਾਵੇ। ਟਰੇਨਿੰਗ ਪ੍ਰੋਗਰਾਮ ਦੌਰਾਨ ਏ.ਐੱਨ.ਐੱਮ ਅਤੇ ਜੀ.ਐੱਨ.ਐੱਮ ਸਕੂਲ ਦੇ ਪਿ੍ੰਸੀਪਲ ਪਰਮਜੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਿੰਦਰ ਕੌਰ ਅਤੇ ਸਿਹਤ ਵਿਭਾਗ ਦਾ ਫੀਲਡ ਸਟਾਫ ਵੀ ਹਾਜ਼ਰ ਸੀ।

 

ਹੋਰ ਪੜ੍ਹੋ :-  ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਆਬਾਦ 30, ਕਿਤਾਬ ਅਤੇ ਮੇਰਾ ਪਿੰਡ ਮੇਰਾ ਜੰਗਲ ਪ੍ਰੋਜ਼ੈਕਟਾਂ ਦੀ ਸਮੀਖਿਆ ਬੈਠਕ