ਅੱਜ ਵੀ ਲਏ ਜਾਣਗੇ ਚੋਣ ਟ੍ਰਾਇਲ
ਰੂਪਨਗਰ, 3 ਅਪ੍ਰੈਲ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਵੱਲੋ ਰੋਇੰਗ ਖੇਡ ਪੀ.ਆਈ.ਐਸ. ਦਾ ਰੇਜੀਡੈਂਸਲ ਵਿੰਗ ਲਈ ਪੰਜਾਬ ਭਰ ਦੇ ਖਿਡਾਰੀਆਂ ਦੇ ਚੋਣ ਟ੍ਰਾਇਲ ਲਏ ਜਾ ਰਹੇ ਹਨ ਜਿਸ ਵਿਚ ਬੀਤੇ ਦਿਨੀਂ ਵੱਖ-ਵੱਖ ਜ਼ਿਲ੍ਹਿਆਂ ਤੋਂ 70 ਖ਼ਿਡਾਰੀਆਂ ਨੇ ਭਾਗ ਲਿਆ। ਇਸੇ ਤਰ੍ਹਾਂ ਅੱਜ ਵੀ ਇਨ੍ਹਾਂ ਖੇਡਾਂ ਲਈ ਚੋਣ ਟ੍ਰਾਇਲ ਲਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਇਨ੍ਹਾਂ ਚੋਣ ਟ੍ਰਾਇਲ ਵਿੱਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਸ. ਰਾਜਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਨੂੰ ਚੋਣ ਟ੍ਰਾਇਲ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਸ਼੍ਰੀ ਰੁਪੇਸ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲ ਵਿੱਚ ਲਗਭਗ 70 ਖਿਡਾਰੀਆਂ ਨੇ ਵੱਖ -ਵੱਖ 7 ਜ਼ਿਲ੍ਹਿਆਂ (ਰੂਪਨਗਰ, ਮੋਗਾ, ਤਰਨਤਾਰਨ, ਮਾਨਸਾ, ਬਰਨਾਲਾ, ਗੁਰਦਾਸਪੁਰ ਅਤੇ ਫਾਜ਼ਿਲਕਾ) ਦੇ 33 ਲੜਕੀਆਂ ਅਤੇ 36 ਲੜਕਿਆਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਲਈ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਮੁਫ਼ਤ ਰਹਾਇਸ਼ ਖਾਣਾ-ਪੀਣਾ ਅਤੇ ਉੱਚ ਕੋਟੀ ਦੀ ਟਰੇਨਿੰਗ ਕਰਵਾਈ ਜਾਵੇਗੀ।
ਇਸ ਮੌਕੇ ਗੁਰਜਿੰਦਰ ਸਿੰਘ ਚੀਮਾ ਮੁੱਖ ਕੋਚ ਰੇਟਿੰਗ, ਸੁਖਦੇਵ ਸਿੰਘ ਫੁੱਟਬਾਲ ਕੋਚ,ਸੀਲ ਭਗਤ ਬੈਡਮਿੰਟਨ ਕੋਚ, ਵੰਦਨਾ ਬਾਹਰੀ ਬਾਸਕਿਟਬਾਲ ਕੋਚ,ਇੰਦਰਜੀਤ ਸਿੰਘ, ਲਵਜੀਤ ਸਿੰਘ, ਹਰਿੰਦਰ ਕੌਰ ਹਾਕੀ ਕੋਚ, ਉਕਰਦੀਪ ਕੌਰ, ਜਗਜੀਵਨ ਸਿੰਘ ਕੈਕਿੰਗ ਕੈਨੋਇੰਗ ਕੋਚ, ਯਸਪਾਲ ਰਾਜੌਰੀਆ ਤੈਰਾਕੀ ਕੋਚ, ਰਵਿੰਦਰ ਕੌਰ ਰੇਟਿੰਗ ਕੋਚ, ਕੁਲਵਿੰਦਰ ਕੌਰ ਕੋਚ, ਰਾਜਵੀਰ ਸਿੰਘ ਕੋਚ ਅਤੇ ਹੋਰ ਖੇਡ ਪ੍ਰੇਮੀ ਹਾਜਰ ਸਨ।

English






