750 ਗ੍ਰਾਮ ਹੈਰੋਇੰਨ ਬ੍ਰਾਮਦ ਕਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਐਸ.ਏ.ਐਸ ਨਗਰ, 31 ਮਈ 20221
ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਦੱਸਿਆ ਹੈ ਕਿ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਅਗਵਾਈ ਹੇਠ ਅਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਇੱਕ ਨਾਈਜੀਰੀਅਨ ਨਸ਼ਾ ਤਸੱਕਰ ਨੂੰ ਗ੍ਰਿਫਤਾਰ ਕੀਤਾ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 30-05-2021 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਟੀ-ਪੁਆਇੰਟ ਪਿੰਡ ਸਹੋੜਾ ਵਿਖੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇੱਕ ਨੌਜਵਾਨ (ਨਾਈਜੀਰੀਅਨ) ਪ੍ਰਾਈਵੇਟ ਕਾਲਜ ਤੋਂ ਆਉਂਦਾ ਦਿਖਾਈ ਦਿੱਤਾ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਸਕੂਟਰ ਨੰਬਰ ਪੀ.ਬੀ. 65 ਕੇ -3480 ਸੜਕ ਪਰ ਸੁੱਟ ਕੇ ਭੱਜਣ ਲੱਗਾ।ਜਿਸ ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਐਸ.ਆਈ ਹਰਜਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ। ਫੜੇ ਗਏ ਵਿਅਕਤੀ ਪਾਸੋਂ 750 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ ਹੈ, ਫੜੇ ਗਏ ਵਿਅਕਤੀ ਦਾ ਨਾਮ ਅਕਿਨਟੁਡੇ ਪੁੱਤਰ ਅਕਿਨਯਾਮੀ ਓਲਾਯਾਮੀ ਰਿਹਾਇਸ਼ # ਏਲੀਈਲੀ ਸਟਰੀਟ ਲਬਾਡਨ ਸਟੇਟ ਓਏਓ, ਨਈਜ਼ੀਰੀਆ ਉਮਰ ਕਰੀਬ 22 ਸਾਲ ਜੋ ਹੁਣ ਸ਼ਿਵਜੋਤ ਇਨਕਲੇਵ ਖਰੜ ਰਹਿੰਦਾ ਹੈ। ਜੋ ਨਾਇਜੀਰੀਆ ਤੋਂ ਮਿਤੀ 14-08-2018 ਨੂੰ ਸਟੱਡੀ ਵੀਜ਼ਾ ਤੇ ਭਾਰਤ ਆਇਆ ਸੀ। ਦੋਸੀ ਅਕਿਨਟੁਡੇ ਇੱਕ ਪ੍ਰਾਈਵੇਟ ਕਾਲਜ (ਖਰੜ) ਵਿਖੇ ਬੀ.ਬੀ.ਏ. ਦੇ 6ਵੇਂ ਸਮੈਸਟਰ ਵਿੱਚ ਪੜਾਈ ਕਰਦਾ ਹੈ।ਜਿਸ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੁਆਰਕਾ ਤੋਂ ਹੈਰੋਇੰਨ ਲਿਆ ਕੇ ਵੇਚਣਾ ਦਾ ਨਜਾਇਜ ਧੰਦਾ ਕਰਦਾ ਆ ਰਿਹਾ ਹੈ।ਜਿਸ ਪਾਸੋ ਹੈਰੋਇੰਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੈਰੋਇੰਨ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕਦਾ ਹੈ।ਇਸ ਤੋ ਪਹਿਲਾ ਵੀ ਸੀ.ਆਈ.ਏ ਸਟਾਫ ਵੱਲੋ Emmanuel Ogunbodede Richard S/o Michael Ogunbodede R/o #I-19, Oke irorun Ajegunle Sogaade Ibadan oyo State Nigeria ਨਾਮ ਦੇ ਨਾਈਜੀਰੀਅਨ ਤੋ ਇੱਕ ਕਿੱਲੋ ਹੈਰੋਇਨ ਬ੍ਰਾਮਦ ਕੀਤੀ ਗਈ ਸੀ ਜੋ ਵੀ ਇਥੇ ਪੜਨ ਦੀ ਆੜ ਵਿੱਚ ਇਹ ਨਸ਼ੇ ਦਾ ਧੰਦਾ ਕਰਕੇ ਕਮਾਈ ਕਰਦੇ ਹਨ।
ਦੋਸੀ ਐਕਿਨਟੁਡੇ ਉਕਤ ਦੇ ਖਿਲਾਫ ਮੁਕੱਦਮਾ ਨੰਬਰ 131 ਮਿਤੀ 30-05-2021 ਯੂ/ਐਸ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਦਰ ਖਰੜ ਵਿਖੇ ਦਰਜ ਰਜਿਸਟਰ ਹੋਇਆ ਹੈ। ਦੋਸੀ ਅਕਿਨਟੁਡੇ ਨੂੰ ਮਾਨਯੋਗ ਅਦਾਲਤ ਪੇਸ ਕੀਤਾ ਗਿਆ ਸੀ।ਜਿੱਥੇ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।