ਪੰਜਾਬ ਵਿਧਾਨ ਸਭਾ ਚੋਣਾਂ 2022
ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ, ਉਮੀਦਵਾਰੀ ਵਾਪਸ 4 ਫਰਵਰੀ ਤੱਕ ਲਈ ਜਾ ਸਕਦੀ ਹੈ – ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, 01 ਫਰਵਰੀ 2022
ਮਿਤੀ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਅਖੀਰਲਾ ਦਿਨ ਸੀ। ਅੱਜ 14 ਵਿਧਾਨ ਸਭਾ ਹਲਕਿਆਂ ‘ਚ 97 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਿਸ ਵਿੱਚ ਹਲਕਾ 57-ਖੰਨਾ ਤੋਂ 7, 58-ਸਮਰਾਲਾ ਤੋਂ 5, 59-ਸਾਹਨੇਵਾਲ ਤੋਂ 15, 60-ਲੁਧਿਆਣਾ (ਪੂਰਬੀ) ਤੋਂ 3, 61-ਲੁਧਿਆਣਾ (ਦੱਖਣੀ) ਤੋਂ 10, 62-ਆਤਮ ਨਗਰ ਤੋਂ 3, 63-ਲੁਧਿਆਣਾ (ਕੇਂਦਰੀ) ਤੋਂ 3, 64-ਲੁਧਿਆਣਾ(ਪੱਛਮੀ) ਤੋਂ 8, 65-ਲੁਧਿਆਣਾ (ਉੱਤਰੀ) ਤੋਂ 11, 66-ਗਿੱਲ ਤੋਂ 3, 67-ਪਾਇਲ ਤੋਂ 11, 68-ਦਾਖ਼ਾ ਤੋਂ 5, 69-ਰਾਏਕੋਟ ਤੋਂ 7 ਅਤੇ 70-ਜਗਰਾਉਂ ਤੋਂ 6 ਉਮੀਦਵਾਰ ਸ਼ਾਮਲ ਹਨ।
ਹੋਰ ਪੜ੍ਹੋ :-ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਆਬਜ਼ਰਵਰ ਨਿਯੁਕਤ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਲਕਾ 57-ਖੰਨਾ ਤੋਂ ਰਾਜ ਕੁਮਾਰ, ਸੁਖਵੰਤ ਸਿੰਘ, ਇੰਦਰਜੀਤ ਕੌਰ, ਲਾਭ ਸਿੰਘ ਤੇ ਦਲਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਗੁਰਕੀਰਤ ਸਿੰਘ ਤੇ ਗੁਰਪ੍ਰੀਤ ਕੌਰ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਪਾਰਟੀ ਵੱਲੋਂ, 58-ਸਮਰਾਲਾ ਤੋਂ ਰਜਿੰਦਰ ਸ਼ਰਮਾ ‘ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ (ਏ.ਐਸ.ਕੇ.ਈ.ਪੀ), ਅਵਨੀਤ ਸਿੰਘ, ਬਲਬੀਰ ਸਿੰਘ ਰਾਜੇਵਾਲ ਤੇ ਕਮਲਜੀਤ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ, ਡਾ. ਸੋਹਣ ਲਾਲ ਬਲੱਗਣ ਨੇ ‘ਸਮਾਜਵਾਦੀ ਪਾਰਟੀ’ ਵੱਲੋਂ, 59-ਸਾਹਨੇਵਾਲ ਤੋਂ ਮਲਵਿੰਦਰ ਸਿੰਘ ਗੁਰੋਂ, ਹਰਮਨਦੀਪ ਸਿੰਘ, ਇੰਦਰਜੀਤ ਸਿੰਘ ਤੇ ਮੋਹਣ ਸਿੰਘ ਨੇ ਆਜਾਦ ਉਮੀਦਵਾਰ ਵਜੋਂ, ਦੀਪਕ ਧੀਰ ਨੇ ‘ਸਮਾਜਵਾਦੀ ਪਾਰਟੀ’ ਵੱਲੋਂ, ਗੁਰਮੀਤ ਸਿੰਘ ਤੇ ਕੁਲਵੀਰ ਸਿੰਘ ਨੇ ‘ਲੋਕ ਇੰਸਾਫ ਪਾਰਟੀ’, ਸਿਮਰਨ ਬਾਜਵਾ ‘ਇੰਡੀਅਨ ਨੈਸ਼ਨਲ ਕਾਂਗਰਸ’, ਗੁਰਦੀਪ ਸਿੰਘ ਕਾਹਲੋਂ ਨੇ ‘ਨੈਸ਼ਨਲਿਸਟ ਜਸਟਿਸ ਪਾਰਟੀ’ ਵੱਲੋਂ, ਅਮ੍ਰਿਤਪਾਲ ਸਿੰਘ ਤੇ ਜਗਦੇਵ ਸਿੰਘ ਨੇ ‘ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ), ਹਰਪ੍ਰੀਤ ਸਿੰਘ ਤੇ ਰਮਨਦੀਪ ਕੌਰ ਨੇ ‘ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਜਸਵੀਰ ਸਿੰਘ ਨੇ ‘ਪੰਜਾਬ ਕਿਸਾਨ ਦਲ’ ਵੱਲੋਂ ਤੇ ਲਖਵਿੰਦਰ ਸਿੰਘ ਨੇ ‘ਆਮ ਲੋਕ ਪਾਰਟੀ ਯੂਨਾਈਟਡ’ ਵੱਲੋਂ, 60-ਲੁਧਿਆਣਾ (ਪੂਰਬੀ) ਤੋਂ ਗੁਰਜੋਧ ਸਿੰਘ ਗਿੱਲ ਨੇ ‘ਲੋਕ ਇੰਸਾਫ ਪਾਰਟੀ’, ਰਜਿੰਦਰ ਸਿੰਘ ਨੇ ਆਜ਼ਾਦ ਤੇ ਜਤਿੰਦਰ ਸਿੰਘ ਨੇ ‘ਪੀਪਲਜ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ, 61-ਲੁਧਿਆਣਾ (ਦੱਖਣੀ) ਤੋਂ ਸੁੰਦਰ ਲਾਲ ਨੇ ‘ਸਮਾਜਵਾਦੀ ਪਾਰਟੀ’ ਵੱਲੋਂ, ਸੁਰਿੰਦਰ ਸ਼ਰਮਾ, ਸੰਜੇ ਕੁਮਾਰ ਤੇ ਜਸਵੀਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਈਸ਼ਵਰਜੋਤ ਸਿੰਘ ਚੀਮਾ ਤੇ ਰਮਨ ਕੁਮਾਰ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਵੱਲੋਂ, ਦਵਿੰਦਰ ਸਿੰਘ ਨੇ ‘ਆਮ ਲੋਕ ਪਾਰਟੀ ਯੁਨਾਈਟਿਡ’, ਪਰਮਜੀਤ ਸਿੰਘ ਨੇ ‘ਨੈਸ਼ਨਲਿਸ਼ਟ ਜਸਟਿਸ ਪਾਰਟੀ’, ਸਤਿੰਦਰਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਨੇ ‘ਭਾਰਤੀ ਜਨਤਾ ਪਾਰਟੀ’ 62-ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ ਨੇ ‘ਆਮ ਆਦਮੀ ਪਾਰਟੀ’ ਵੱਲੋਂ, ਸੁਖਦੇਵ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਤੇ ਕੁਨਾਲ ਨੇ ‘ਅਖਿਲ ਭਾਰਤੀਆ ਸੋਸ਼ਲਿਸਟ ਪਾਰਟੀ’ ਵੱਲੋਂ, 63-ਲੁਧਿਆਣਾ (ਕੇਂਦਰੀ) ਤੋਂ ਜਗਤਾਰ ਸਿੰਘ ਨੈ ‘ਸਮਾਜਵਾਦੀ ਪਾਰਟੀ’, ਦਰਸ਼ਨ ਸਿੰਘ ਨੇ ਇੰਸਾਨੀਅਤ ਲੋਕ ਵਿਕਾਸ ਪਾਰਟੀ’ ਤੇ ਜਤਿੰਦਰ ਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, 64-ਲੁਧਿਆਣਾ (ਪੱਛਮੀ) ਤੋਂ ਬਲਵਿੰਦਰ ਸਿੰਘ ਸੇਖੋਂ, ਤਰੁਨ ਜੈਨ, ਰੂਚੀ ਜੈਨ, ਕ੍ਰਿਸ਼ਨ ਕੁਮਾਰ ਬਾਵਾ, ਦੀਪਕ ਨਈਯਰ ਨੇ ਆਜ਼ਾਦ ਉਮੀਦਵਾਰ ਵਜੋਂ, ਅਨੀਤਾ ਸ਼ਾਹ ਨੇ ‘ਬਹੁਜਨ ਮੁਕਤੀ ਪਾਰਟੀ’, ਜਤਿੰਦਰ ਕੁਮਾਰ ‘ਆਪਣਾ ਸ਼ੰਘਰਸ਼ ਕਿਸਾਨੀ ਏਕਤਾ ਪਾਰਟੀ’, ਸਰਬਜੀਤ ਕੌਰ ‘ਆਸ ਪੰਜਾਬ ਪਾਰਟੀ’ ਵੱਲੋਂ, 65-ਲੁਧਿਆਣਾ (ਉੱਤਰੀ) ਤੋਂ ਮੰਜੂ ‘ਸਮਾਜਵਾਦੀ ਪਾਰਟੀ’ ਵੱਲੋਂ, ਰਾਕੇਸ਼ ਪਾਂਡੇ ਤੇ ਦੁਸ਼ੰਯਤ ਪਾਂਡੇ ਨੇ ‘ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ’ ਵੱਲੋਂ, ਅਨਿਲ ਕੁਮਾਰ ‘ਇੰਸਾਨੀਅਤ ਲੋਕ ਵਿਕਾਸ ਪਾਰਟੀ’, ਪ੍ਰੋਮਿਲਾ ਰੱਲਣ ‘ਬਹੁਜਨ ਮੁਕਤੀ ਪਾਰਟੀ’, ਰਣਧੀਰ ਸਿੰਘ ਤੇ ਪ੍ਰਦੀਪ ਸਿੰਘ ‘ਲੋਕ ਇੰਸਾਫ ਪਾਰਟੀ, ਰਮਨਜੀਤ ਬੱਧਣ ਤੇ ਵਰਿੰਦਰ ਕੁਮਾਰ ਆਜ਼ਾਦ ਉਮੀਦਵਾਰ ਵਜੋਂ, ਮਦਨ ਲਾਲ ਤੇ ਅਮਨ ਕੁਮਾਰ ‘ਆਮ ਆਦਮੀ ਪਾਰਟੀ’ ਵੱਲੋਂ, 66-ਗਿੱਲ ਤੋਂ ਰਾਜੀਵ ਕੁਮਾਰ ਤੇ ਰਜਿੰਦਰ ਸਿੰਘ ਨੇ ਆਜ਼ਾਦ ਉਮੀਦਵਾਰਾਂ ਵਜੋਂ ਤੇ ਜਸਵਿੰਦਰ ਸਿੰਘ ਨੇ ‘ਬਹੁਜਨ ਮੁਕਤੀ ਪਾਰਟੀ’ ਵੱਲੋਂ, 67-ਪਾਇਲ ਤੋਂ ਸਿਮਰਦੀਪ ਸਿੰਘ, ਹਰਚੰਦ ਸਿੰਘ ਤੇ ਜਗਤਾਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਲਖਵੀਰ ਸਿੰਘ ਤੇ ਕਮਲੇਸ਼ ਕੌਰ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’, ਜਗਦੀਪ ਸਿੰਘ ਤੇ ਕੁਲਦੀਪ ਸਿੰਘ ਨੇ ‘ਲੋਕ ਇੰਸਾਫ ਪਾਰਟੀ’ ਵੱਲੋਂ, ਰਾਮਪਾਲ ਸਿੰਘ ਨੇ ‘ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ), ਹਰਸ਼ਿਤ ਕੁਮਾਰ ਤੇ ਅਨਿਲ ਕੁਮਾਰ ਨੇ ‘ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਗੁਰਪ੍ਰੀਤ ਸਿੰਘ ਨੇ ‘ਬਹੁਜਨ ਮੁਕਤੀ ਪਾਰਟੀ’ 68-ਦਾਖ਼ਾ ਤੋਂ ਦਮਨਜੀਤ ਸਿੰਘ ਥਿੰਦ ਤੇ ਰਮਨਦੀਪ ਸਿੰਘ ‘ਪੰਜਾਬ ਲੋਕ ਕਾਂਗਰਸ’, ਨੀਟੂ ਆਜ਼ਾਦ ਉਮੀਦਵਾਰ ਵਜੋਂ, ਹਰਪ੍ਰੀਤ ਸਿੰਘ ਤੇ ਨਰਿੰਦਰਜੀਤ ਕੌਰ ਨੇ ‘ਸੰਯੁਕਤ ਸੰਘਰਸ਼ ਪਾਰਟੀ’ ਵੱਲੋਂ, 69-ਰਾਏਕੋਟ ਤੋਂ ਬਲਵੀਰ ਸਿੰਘ ਨੇ ‘ਬਹੁਜਨ ਮੁਕਤੀ ਪਾਰਟੀ’ ਵੱਲੋਂ, ਹਰਗੋਬਿੰਦ ਸਿੰਘ ਨੇ ‘ਪੰਜਾਬ ਕਿਸਾਨ ਦਲ’, ਜਗਤਾਰ ਸਿੰਘ, ਸੁਖਵਿੰਦਰ ਸਿੰਘ ਤੇ ਬਲਦੇਵ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਗੁਰਪਾਲ ਸਿੰਘ ਨੇ ‘ਸ਼੍ਰੋਮਣੀ ਅਕਾਲੀ ਦਲ (ਸੰਯੁਕਤ)’ ਰਾਜਪਾਲ ਸਿੰਘ ਨੇ ‘ਸਮਾਜਿਕ ਸੰਘਰਸ਼ ਪਾਰਟੀ’ ਵੱਲੋਂ ਅਤੇ 70-ਜਗਰਾਉਂ ਤੋਂ ਕੁਲਦੀਪ ਸਿੰਘ, ਪਰਮਜੀਤ ਸਿੰਘ ਸਹੋਤਾ ਨੇ ਆਜ਼ਾਦ ਉਮੀਦਵਾਰ ਵਜੋਂ, ਤਜਿੰਦਰ ਕੌਰ ਤੇ ਦਲਬੀਰ ਸਿੰਘ ਭੱਟੀ ਨੇ ‘ਲੋਕ ਇੰਸਾਫ ਪਾਰਟੀ’ ਵੱਲੋਂ, ਸੁਰਿੰਦਰ ਸਿੰਘ ਨੇ ‘ਰਿਪਬਲਿਕਨ ਪਾਰਟੀ ਆਫ ਇੰਡੀਆ (ਅੰਬੇਦਕਰ)’ ਤੇ ਨਿਰਭੈ ਸਿੰਘ ਨੇ ‘ਸਰਵਜਨ ਸੇਵਾ ਪਾਰਟੀ’ ਵੱਲੋਂ ਆਪਣੀ ਨਾਮਜ਼ਦਗੀ ਭਰੀ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।

English






