ਵੱਖ ਵੱਖ ਪਿੰਡਾਂ ਵਿਚ ਲੋਕਾ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਸਬੰਧੀ ਕੀਤਾ ਗਿਆ ਜਾਗਰੂਕ-ਮੈਡਮ ਗਿੱਲ

ਮੈਡਮ ਗਿੱਲ
ਵੱਖ ਵੱਖ ਪਿੰਡਾਂ ਵਿਚ ਲੋਕਾ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਸਬੰਧੀ ਕੀਤਾ ਗਿਆ ਜਾਗਰੂਕ-ਮੈਡਮ ਗਿੱਲ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਆਜਾਦੀ ਦਾ ਅੰਮ੍ਰਿਤ ਮਹਾਂਉਤਸਵ
117 ਪਿੰਡਾਂ ਵਿਚ ਜਾਗਰੂਕਤਾ ਕੈਪ ਲਗਾਏ ਗਏ-ਆਨਲਾਈਨ 22 ਪਿੰਡਾਂ ਵਿਚ 410 ਲੋਕਾ ਨੂੰ ਕੀਤਾ ਜਾਗਰੂਕ1

ਗੁਰਦਾਸਪੁਰ, 8 ਅਕਤੂਬਰ 2021

ਸ੍ਰੀਮਤੀ ਰਮੇਸ਼ ਕੁਮਾਰੀ, ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਦੇਖ-ਰੇਖ ਹੇਠ ਅਤੇ  ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ,  ਦੁਆਰਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਭਾਰਤ ਦੇ 75 ਵੇਂ ਅਜਾਦੀ ਦਿਹਾੜੇ ਦੇ ਮੌਕੇ ਤੇ ਪੇਨ  ਇੰਡੀਆ ਅਵੈਰਨੈਸ ਆਉਟਰੀਚ ਪ੍ਰੋਗਰਾਮ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਮੈਡਮ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਦਸਿਆ ਕਿ  ਇਹ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਰਾਟੀ, ਗੁਰਦਾਸਪੁਰ ਦੁਆਰਾ ਹੈਲਪ ਡੈਸਕ ਲਗਾਏ ਗਏ ਅਤੇ ਪਿੰਡਾ ਵਿਚ ਜਾਗਰੂਕਤਾ ਲਈ ਪੀ ਐਲ ਵੀਜ ਦੀਆਂ ਟੀਮਾ ਭੇਜੀਆ ਗਈਆ।

ਹੋਰ ਪੜ੍ਹੋ :-ਮੁੱਖ ਮੰਤਰੀ, ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਪਹੁੰਚੇ ਵਿਧਾਇਕ ਅੰਗਦ ਸਿੰਘ

ਉਨਾ ਦਸਿਆ ਕਿ  ਪੀ ਐਲ ਵੀਜ ਦੀਆਂ 07 ਟੀਮਾ ਪਿੰਡਾ ਵਿਚ  ਭੇਜੀਆ ਗਈਆ । ਪੀ ਐਲ ਵੀਜ ਦੁਆਰਾ 62 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ। ਇਹਨਾ ਪਿੰਡਾ ਵਿਚ 1183 ਲੋਕਾ ਦੁਆਰਾ ਸੈਮੀਨਰ ਲਗਾਏ ਗਏ। ਇਸ ਤੋ ਇਲਾਵਾ ਉਹਨਾ ਵੱਲੋ ਅਨਲਾਈਨ 22 ਪਿੰਡਾ ਵਿਚ ਵੈਬੀਨਾਰ ਦੁਆਰਾ  410 ਲੋਕਾ ਨੂੰ ਲੀਗਲ ਏਡ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋ ਇਲਾਵਾ ਪੀ ਐਲ ਵੀਜ ਦੀਆਂ 07  ਟੀਮਾ ਦੁਆਰਾ 55 ਪਿੰਡਾ ਨੂੰ ਕਵਰ ਕੀਤਾ ਗਿਆ ਅਤੇ 1116 ਲੋਕਾ ਨੂੰ ਲੀਗਲ ਏਡ ਬਾਰੇ ਅਤੇ ਨਾਲਸਾ ਦੀਆਂ ਵੱਖ ਵੱਖ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ।

ਇਸ ਤੋ ਇਲਾਵਾ ਪੀ ਐਲ ਵੀਜ ਦੁਆਰਾ ਅਤੇ ਪੈਨਲ ਐਡਵੋਕੇਟ ਦੁਆਰਾ ਸਲਮ ਖੇਤਰਾ ਅਤੇ ਮੰਡੀ ਵਿਚ ਜਾ ਕੇ ਵੀ ਲੋਕਾ ਨੂੰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ,ਗੁਰਦਾਸਪੁਰ ਵੱਲੋ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੁਫਤ ਕਾਨੂੰਨੀ ਸਹਾਇਤਾ ਲੈਣ ਦਾ ਤਰੀਕਾ ਵੀ ਦੱਸਿਆ ।