ਕਾਇਆ ਕਲਪ: ਜ਼ਿਲਾ ਬਰਨਾਲਾ ਦੇ ਪੰਜ ਸਿਹਤ ਕੇਂਦਰਾਂ ਨੂੰ ਸਨਮਾਨ

ਕਾਇਆ ਕਲਪ
ਕਾਇਆ ਕਲਪ: ਜ਼ਿਲਾ ਬਰਨਾਲਾ ਦੇ ਪੰਜ ਸਿਹਤ ਕੇਂਦਰਾਂ ਨੂੰ ਸਨਮਾਨ
ਸਿਵਲ ਹਸਪਤਾਲ ਬਰਨਾਲਾ ਦਾ ਸੂਬੇ ਵਿੱਚੋਂ ਪੰਜਵਾਂ ਸਥਾਨ

ਬਰਨਾਲਾ, 12 ਅਕਤੂਬਰ 2021


ਉੱਪ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਦੀ ਅਗਵਾਈ ਹੇਠ ਕਾਇਆ ਕਲਪ ਤਹਿਤ ਅੰਮਿ੍ਰਤਸਰ ਵਿਖੇ ਹੋਏ ਸੂਬਾ ਪੱਧਰੀ ਸਮਾਗਮ ’ਚ ਜ਼ਿਲਾ ਬਰਨਾਲਾ ਦੀ ਝੋਲੀ ਪੰਜ ਸਨਮਾਨ ਪਏ ਹਨ।

ਹੋਰ ਪੜ੍ਹੋ :-ਦੋ ਦਿਨਾਂ ਲਈ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ


ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਜ਼ਿਲਾ ਹਸਪਤਾਲਾਂ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਨੂੰ ਸੂਬੇ ਵਿੱਚੋਂ ਪੰਜਵਾਂ ਸਥਾਨ ਹਾਸਲ ਹੋਇਆ ਹੈ ਤੇ ਤਿੰਨ ਲੱਖ ਰੁਪਏ ਦੀ ਇਨਾਮੀ ਰਾਸ਼ੀ ਝੋਲੀ ਪਈ ਹੈ।


ਡੀ.ਐਮ.ਸੀ. ਬਰਨਾਲਾ ਡਾ. ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਕਾਇਆ ਕਲਪ ਪੁਰਸਕਾਰਾਂ ਤਹਿਤ ਜ਼ਿਲੇ ਦੇ ਮੁਢਲੇ ਸਿਹਤ ਕੇਂਦਰਾਂ ਵਿਚੋਂ ਪੀ.ਐੱਚ.ਸੀ ਟੱਲੇਵਾਲ ਨੂੰ ਪਹਿਲੇ ਸਥਾਨ ਦੇ ਸਨਮਾਨ ਵਜੋਂ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ, ਪੀ.ਐਚ.ਸੀ. ਭੱਠਲਾਂ ਨੂੰ ਦੂਸਰੇ ਸਥਾਨ ਦੇ ਸਨਮਾਨ ਵਜੋਂ ਪੰਜਾਹ ਹਜ਼ਾਰ ਰੁਪਏ, ਪੀ.ਐਚ.ਸੀ. ਸਹਿਣਾ ਨੂੰ ਤੀਜੇ ਸਥਾਨ ਦੇ ਸਨਮਾਨ ਵਜੋਂ ਪੰਜਾਹ ਹਜ਼ਾਰ ਰਾਸ਼ੀ ਹਾਸਲ ਹੋਈ ਹੈ।


ਏ.ਐਚ.ਏ. ਬਰਨਾਲਾ ਡਾ. ਭਵਨ ਸਿੱਧੂ ਨੇ ਦੱਸਿਆ ਕਿ ਕਾਇਆ ਕਲਪ ਤਹਿਤ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸੰਧੂ ਪੱਤੀ ਬਰਨਾਲਾ ਨੂੰ ਸੱਤ ਜ਼ਿਲਿਆਂ ਦੇ ਕਲੱਸਟਰ ਵਿੱਚੋਂ ਛੇਵਾਂ ਸਥਾਨ ਪ੍ਰਾਪਤ ਹੋਇਆ ਹੈ ਅਤੇ ਪੰਜਾਹ ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਝੋਲੀ ਪਈ ਹੈ।