2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ-ਮੁੱਖ ਚੋਣ ਅਫ਼ਸਰ

ਵਿਧਾਨ ਸਭਾ ਚੋਣਾਂ
2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ-ਮੁੱਖ ਚੋਣ ਅਫ਼ਸਰ

Sorry, this news is not available in your requested language. Please see here.

80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਦਿੱਤੀ ਜਾਵੇਗੀ ਪੋਸਟਲ ਬੈਲਟ ਦੀ ਸਹੂਲਤ

ਅੰਮ੍ਰਿਤਸਰ, 26 ਅਕਤੂਬਰ 2021

ਮਾਣਯੋਗ ਮੁੱਖ ਚੋਣ ਅਫਸਰ ਪੰਜਾਬ,  ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵਾਰ ਕਮਿਸ਼ਨ ਵਲੋਂ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਪੋਸਟਲ ਬੈਲਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਅੱਜ ਅੰਮ੍ਰਿਤਸਰ ਵਿਖੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਧਿਕਾਰੀਆਂਐਸ.ਐਸ.ਪੀਜ਼ਈ.ਆਰ.ਓਜ਼/ ਆਰ.ਓਜ਼ਏ.ਈ.ਆਰ ਓਜ਼ / ਨੋਡਲ ਅਫਸਰ ਸਵੀਪ ਅਤੇ ਈ.ਵੀ.ਐਮਜ਼ ਦੇ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਦੀ ਸਮੀਖਿਆ ਕਰਨ ਪਹੁੰਚੇ ਸ੍ਰੀ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਵਡੇਰੀ ਉਮਰ ਦੇ ਕਰੀਬ 5 ਲੱਖ ਵੋਟਰ ਹਨ।

ਹੋਰ ਪੜ੍ਹੋ :-ਡਰੱਗ ਮਾਫ਼ੀਆ:  ਸੀਲਬੰਦ ਰਿਪੋਰਟ ਸਿਰਫ਼ ਬਹਾਨਾ, ਸਰਕਾਰ ਚਾਹੇ ਤਾਂ ਨਸ਼ਾ ਤਸਕਰਾਂ ਵਿਰੁੱਧ ਅੱਜ ਹੀ ਕਰ ਸਕਦੀ ਹੈ ਕਾਰਵਾਈ: ਭਗਵੰਤ ਮਾਨ

ਜਿਨਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਹੈ। ਉਨਾਂ ਦੱਸਿਆ ਕਿ 23 ਜਿਲਿ੍ਹਆਂ ਵਿੱਚ 24 ਹਜ਼ਾਰ ਬੂਥਾਂ ਤੇ ਇਸ ਲਈ ਤਿਆਰੀਆਂ ਜਾਰੀ ਹਨ। ਸ੍ਰੀ ਰਾਜੂ ਨੇ  ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨ ਵੋਟਰਾਂਟਰਾਂਸਜੈਂਡਰ ਅਤੇ ਐਨ.ਆਰ.ਆਈ. ਵੋਟਰਾਂ ਨੂੰ ਵੀ ਚੋਣ ਪ੍ਰਕਿਰਿਆ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਯਤਨ ਜਾਰੀ ਹਨ।  ਉਨਾਂ ਦੱਸਿਆ ਕਿ 5 ਜਨਵਰੀ 2022 ਨੂੰ ਵੋਟਰ ਦੀ ਫਾਈਨਲ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਡਰਾਫਟ ਤਿਆਰ ਕਰਕੇ ਸਾਰੀਆਂ ਰਾਜਸੀ ਧਿਰਾਂ ਦੇ ਇਤਰਾਜ ਸੁਣੇ ਜਾਣਗੇ। ਉਨਾਂ ਦੱਸਿਆ ਕਿ ਵੋਟਰ ਹੈਲਪਲਾਈਨ ਐਪ ਮੋਬਾਇਲ ਵਿੱਚ ਡਾਊਨਲੋਡ ਕਰਕੇ ਵੋਟ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ੍ਰੀ ਰਾਜੂ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਨੂੰ ਲੈ ਕੇ ਵੀ ਵੋਟਰਾਂ ਵਿੱਚ ਵਿਸ਼ੇਸ਼ ਤਿਆਰੀਆਂ ਸਿਹਤ ਵਿਭਾਗ ਦੀਆਂ ਗਾਈਡਲਾਈਨ ਅਨੁਸਾਰ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਵਾਰ 10 ਲੱਖ ਤੋਂ ਵੱਧ ਨਵੇਂ ਵੋਟਰ ਦਰਜ਼ ਹੋ ਚੁੱਕੇ ਹਨ ਅਤੇ ਇਹ ਗਿਣਤੀ ਹੋਰ ਵੱਧ ਸਕਦੀ ਹੈ।

ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਸ੍ਰੀ ਰਾਜੂ ਨੇ ਤਰਨਤਾਰਨ ਅਤੇ ਅੰਮ੍ਰਿਤਸਰ ਜਿਲਿਆਂ ਦੇ ਹਲਕੇ ਵਾਈਜ਼ ਪੋਲਿੰਗ ਬੂਥਾਂ, 18-19 ਸਾਲ ਦੇ ਪਹਿਲੀ ਵਾਰ ਵੋਟਰਾਂ ਦੀ 100 ਫੀਸਦ ਰਜਿਸ਼ਟਰੇਸ਼ਨਡੈਮੋਗਰਾਫਿਕ ਸਿਮੀਲਰ ਐਂਟਰੀ (ਡੀ.ਐਸ.ਈ)ਲੋਜ਼ੀਕਲ ਐਰਰਫੋਟੋਗਰਾਫੀਕਲ ਸਿਮੀਲਰ ਐਰਰ (ਪੀ.ਐਸ.ਈ) ਦੀ 100 ਫੀਸਦ ਰੀਮੂਵਲਬੂਥ ਲੈਵਲ ਤੇ ਸਵੀਪ ਗਤੀਵਿਧੀਆਂਪੋਲਿੰਗ ਸਟਾਫ ਅਤੇ ਪੋਲਿੰਗ ਸਟਾਫ ਦੇ ਵੈਕਸ਼ੀਨੇਸਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ।

ਉਨਾਂ ਚੋਣ ਅਧਿਕਾਰੀਆਂ ਕੋਲੋਂ ਨਵੇਂ ਵੋਟਰਾਂ ਦੀ ਵੋਟਾਂ ਬਨਾਉਣ ਲਈ ਤਿਆਰ ਕੀਤੀ ਗਈ ਰਣਨੀਤੀ, 18-19 ਸਾਲ ਦੇ ਨੋਜਵਾਨਾ ਦੀ ਵੋਟਾਂ ਬਣਾਉਣ ਲਈ ਕੀਤੇ ਜਾਣ ਵਾਲੇ ਕਾਰਜਾਂ ਅਤੇ ਬੂਥ ਵਾਈਜ਼ ਤਿਆਰ ਕੀਤੇ ਗਏ ਪਲਾਨ ਦੀ ਜਾਣਕਾਰੀ ਲਈ। ਉਨਾਂ ਚੋਣ ਅਧਿਕਾਰੀਆਂ  ਨੂੰ ਨਾਗਰਿਕਾਂ ਨੂੰ ਵੋਟ ਬਣਾਉਣ ਅਤੇ ਵੋਟਾਂ ਦੌਰਾਨ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਨਵੇਂ ਢੰਗਾਂ ਨਾਲ ਵਿਸ਼ੇਸ ਉਪਰਾਲੇ ਵਿੱਢਣ ਲਈ ਕਿਹਾ ਤਾਂ ਜੋ ਨੋਜਵਾਨਾਂ ਨੂੰ ਵੋਟਾਂ ਬਣਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨਾਂ ਚੋਣ ਅਧਿਕਾਰੀਆਂ ਨੂੰ ਬੂਥ ਏਰੀਏ ਤੇ ਬੂਥ ਵਾਈਜ਼ ਸਵੀਪ ਗਤੀਵਿਧੀਆਂ ਤੇ ਫੋਕਸ ਕਰਨ ਲਈ ਕਿਹਾ ਤਾਂ ਜੋ ਵੋਟਰਵੋਟ ਦੀ ਮਹੱਤਤਾ ਤੋਂ ਜਾਣੂ ਹੋ ਸਕਣ।

ਡਾ. ਰਾਜੂ ਨੇ ਸਾਰੇ ਪੋਲਿੰਗ ਬੂਥਾਂ ਵਿੱਚ ਰੈਂਪਪਾਣੀ ਦੀ ਸਹੂਲਤਪਖਾਨੇ ਦੀ ਉਪਲੱਬਧਤਾ ਆਦਿ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਵੀ ਜਾਰੀ ਕੀਤੀ। ਇਸ ਮੌਕੇ ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਸਬੰਧੀ ਯੋਜਨਾਬੱਧ ਕਦਮ ਉਠਾਉਣ ਲਈ ਕਿਹਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ: ਕੁਲਵੰਤ ਸਿੰਘਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗਟੀ.ਬੈਨਿਕ ਐਸ.ਡੀ.ਐਮ. ਅੰਮ੍ਰਿਤਸਰ-1, ਐਸ.ਡੀ.ਐਮ. ਅਜਨਾਲਾ ਸ੍ਰੀ ਦੀਪਕ ਭਾਟੀਆਐਸ.ਡੀ.ਐਮ. ਸ੍ਰੀ ਰਾਜੇਸ਼ ਸ਼ਰਮਾਤਰਨ ਤਾਰਨ ਤੋਂ ਈ.ਆਰ.ਓ. ਮੈਡਮ ਅਨਮਜੋਤ ਕੌਰਈ.ਆਰ.ਓ. ਰਜਨੀਸ਼ ਅਰੋੜਾ ਅਤੇ ਦੋਹਾਂ ਜਿਲਿ੍ਹਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।