ਚੰਡੀਗੜ੍ਹ, 30 ਅਕਤੂਬਰ 2021
ਪੰਜਾਬ ਰਾਜ ਗਊ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਹੋਰ ਪੜ੍ਹੋ :-ਹਰਿਆਣਾ ਦੇ ਖੇਤਰ ਨਾਲ ਲੱਗਦੀਆਂ ਫੈਕਟਰੀਆਂ ਵਿੱਚ 30 ਅਕਤੂਬਰ, 2021 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ
ਪਟਿਆਲਾ ਵਿਖੇ ਕਿਸਾਨਾਂ ਦੀ ਬਿਹਤਰੀ ਲਈ ਕਿਸਾਨ ਆਗੂ ਸ. ਕਮਲਜੀਤ ਸਿੰਘ ਪੰਨੂੰ, ਪ੍ਰਧਾਨ, ਕਿਸਾਨ ਸੰਘਰਸ ਕਮੇਟੀ ਪੰਜਾਬ-ਕਮ-ਮੈਂਬਰ ਸੰਯੁਕਤ ਕਿਸਾਨ ਮੋਰਚਾ ਅਤੇ ਭਾਈ ਬਲਦੇਵ ਸਿੰਘ ਸਿਰਸਾ, ਪ੍ਰਧਾਨ, ਬੀ.ਕੇ.ਯੂ. ਸਿਰਸਾ ਕਿਸਾਨ ਮੋਰਚਾ ਨਾਲ ਰਸਮੀ ਮੀਟਿੰਗ ਦੌਰਾਨ ਸ੍ਰੀ ਸ਼ਰਮਾ ਨੇ ਜੈਵਿਕ ਖੇਤੀ ਕਰਨ ਅਪਨਾਉਣ ਲਈ ਲੰਮਾ ਵਿਚਾਰ-ਵਟਾਂਦਰਾ ਕੀਤਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਰਹੱਦੀ ਸੂਬੇ ਪੰਜਾਬ ਦਾ ਕਿਸਾਨ ਸਖ਼ਤ ਮਿਹਨਤ ਸਦਕਾ ਦੇਸ਼ ਦਾ ਢਿੱਡ ਭਰ ਰਿਹਾ ਹੈ ਅਤੇ ਇਸ ਧਰਤੀ ਦੇ ਜਾਏ ਫ਼ੌਜ ਵਿੱਚ ਜਾ ਕੇ ਦੇਸ਼ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਪੈਦਾਵਾਰ ਲਈ ਖ਼ਤਰਨਾਕ ਕੀਟਨਾਸ਼ਕ ਸਪਰੇਆਂ ਦੀ ਵਰਤੋਂ ਨਾਲ ਨਿੱਤ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਜੈਵਿਕ ਖੇਤੀ ਹੀ ਇੱਕੋ-ਇੱਕ ਸਾਧਨ ਹੈ।

English






