ਕਿਸਾਨਾਂ ਨੂੰ ਸਬਸਿਡੀ ’ਤੇ ਖੇਤੀ ਮਸ਼ੀਨਰੀ ਦੇਣ ਲਈ ਕੱਢੇ ਗਏ ਡਰਾਅ

barnala DC

Sorry, this news is not available in your requested language. Please see here.

ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਅਤੇ ਉਸ ਦੀ ਸਾਂਭ-ਸੰਭਾਲ ’ਚ ਮਿਲੇਗੀ ਮੱਦਦ: ਡਿਪਟੀ ਕਮਿਸ਼ਨਰ

ਬਰਨਾਲਾ, 15 ਸਤੰਬਰ:

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਇੰਨ ਸਿਟੂ ਸਕੀਮ 2020-21 ਤਹਿਤ ਨਿੱਜੀ ਕਿਸਾਨ ਦੇ ਸੁਪਰਸੀਡਰ ਮਸ਼ੀਨਾਂ ਲਈ ਅਤੇ ਕਸਟਮ ਹਾਇਰਿੰਗ ਸੈਂਟਰਾਂ/ਸੈਲਫ ਹੈਲਪ ਗਰੁੱਪਾਂ ਦੇ ਖੇਤੀ ਮਸ਼ੀਨਰੀ ਦੇ ਡਰਾਅ ਕੱਢੇ ਗਏੇ ।

ਸ਼੍ਰੀ ਫੂਲਕਾ ਨੇ ਇਸ ਮੌਕੇ ਦੱਸਿਆ ਕਿਹਾ ਕਿ ਇਸ ਸਾਲ ਬਰਨਾਲਾ ਜ਼ਿਲ੍ਹੇ ’ਚ ਝੋਨੇ ਦੀ ਪਰਾਲੀ ਬਿਲਕੁਲ ਵੀ ਨਾ ਜਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਟੀਚੇ ਨੂੰ ਯਕੀਨੀ ਬਨਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਨਿੱਜੀ ਤੌਰ ’ਤੇ ਇਸਤੇਮਾਲ ਲਈ 50ਫ਼ੀਸਦੀ ਸਬਸਿਡੀ ਅਤੇ ਅਤੇ ਕਸਟਮ ਹਾਇੰਰਿੰਗ ਸੈਂਟਰਾਂ/ ਸੈਲਫ ਹੈਲਪ ਗਰੁੱਪਾਂ ਨੂੰ 80% ਸਬਸਿਡੀ ਤੇ ਖੇਤੀ ਮਸ਼ੀਨਰੀ ਦਿੱਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਝੋੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਕਿੳਂੁਕਿ ਇਸ ਸਮੇਂ ਕਰੋੋਨਾ ਮਹਾਂਮਾਰੀ ਚੱਲ ਰਹੀ ਹੈ, ਜੇਕਰ ਝੋੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਕਰੋੋਨਾ ਮਹਾਮਾਰੀ ਦੇ ਫੈਲਣ ਦਾ ਜ਼ਿਆਦਾ ਡਰ ਹੁੰਦਾ ਹੈ।

ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਸੁਪਰ ਸੀਡਰ ਦੀਆਂ 468 ਅਰਜੀਆਂ ਪ੍ਰਾਪਤ ਹੋੋਈਆਂ ਸਨ, ਜਿਨਾਂ ਵਿੱਚੋੋਂ 358 ਨੂੰ ਸੁਪਰ ਸੀਡਰ ਕੱਢੇ ਹਨ, ਬਾਕੀ 69 ਦੀ ਵੇਟਿੰਗ ਲਿਸਟ ਬਣਾਈ ਗਈ ਹੈ, ਇਸ ਤੋੋਂ ਇਲਾਵਾ 380 ਕਸਟਮ ਹਾਇਰਿੰਗ ਸੈਂਟਰ/ਸੈਲਫ ਹੈਲਪ ਗਰੁੱਪਾਂ ਦੀਆਂ ਅਰਜੀਆਂ ਪ੍ਰਾਪਤ ਹੋੋਈਆਂ ਸਨ, ਜਿਨਾਂ ਵਿੱਚੋੋਂ 188 ਦੇ ਡਰਾਅ ਕੱਢੇ ਗਏ ਅਤੇ ਬਾਕੀ ਗਰੁੱਪਾਂ ਦੇ ਕੇਸ ਪੈਡਿੰਗ ਰੱਖੇ ਗਏ ਹਨ। ਇਸ ਵਿੱਚ 2 ਪੰਚਾਇੰਤਾਂ ਨੂੰ ਖੇਤੀ ਮਸ਼ੀਨਰੀ ਦਿੱਤੀ ਗਈ ਹੈ। ਇਸ ਤੋੋਂ ਇਲਾਵਾ ਮਲਚਰ, ਸੁਪਰ ਐਸ ਐਮ ਐਸ., ਆਰ ਐਮ ਬੀ ਪੁਲਾਓ, ਹੈਪੀਸੀਡਰ ਲਈ ਪ੍ਰਾਪਤ ਹੋੋਈਆਂ ਸਾਰੀਆਂ ਅਰਜੀਆਂ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਸਮੇਂ ਡਾ. ਪ੍ਰਹਲਾਦ ਸਿੰਘ ਤੰਨਵਰ, ਸਹਾਇਕ ਡਾਇਰੈਕਟਰ ਕੇ.ਵੀ.ਕੇ., ਪਿਯੂ੍ਹ ਕੁਮਾਰ, ਲੀਡ ਬੈਂਕ, ਡਾ. ਸਰਬਜੀਤ ਸਿੰਘ ਏ.ਓ., ਡਾ ਲਖਵੀਰ ਸਿੰਘ ਏ ਓ ਮਹਿਲਕਲਾਂ, ਕਿਸਾਨ ਸਿਮਰਤਪਾਲ ਸਿੰਘ, ਕਿਸਾਨ ਅਜੈਬ ਸਿੰਘ, ਬੇਅੰਤ ਸਿੰਘ ਇੰਜੀਨੀਅਰ, ਤਰੁਨਦੀਪ ਸਿੰਘ, ਸੁਨੀਤਾ ਰਾਣੀ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।