ਪਟਿਆਲਾ, 24 ਦਸੰਬਰ 2021
33 ਵੀਂ ਕੋਰਫਬਾਲ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਪਟਿਆਲਾ ਦੇ ਇੰਡੋਰ ਸਟੇਡੀਅਮ , ਪੋਲੋ ਗਰਾਊਂਡ ਵਿਚ 26-29 ਦਸੰਬਰ 2021 ਵਿਖੇ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਪਟਿਆਲਾ ਜ਼ਿਲ੍ਹਾ ਕੋਰਫਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾ ਕਮਲਦੀਪ ਸਿੰਘ IRS , ਡਿਪਟੀ ਕਮਿਸ਼ਨਰ ਇਨਕਮ ਟੈਕਸ ਵੱਲੋਂ ਦਿੱਤੀ ਗਈ । ਉਹਨਾਂ ਨੇ ਦੱਸਿਆ ਕਿ ਇਹ ਪਹਿਲੀ ਕੋਰਫਬਾਲ ਦੀ ਨੈਸ਼ਨਲ ਚੈਂਪੀਅਨਸ਼ਿਪ ਹੈ ਜੋ ਕਿ ਇਨਡੋਰ ਵਿਚ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਹ ਨੈਸ਼ਨਲ ਚੈਂਪੀਅਨਸ਼ਿਪ ਕਰਮਜੀਤ ਸਿੰਘ ਜਸਰਵਾਲਿਆ ਜੀ ਦੀ ਯਾਦ ਵਿਚ ਆਯੋਜਿਤ।
ਹੋਰ ਪੜ੍ਹੋ :-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ
ਇਸ ਚੈਂਪੀਅਨਸ਼ਿਪ ਵਿਚ 24 ਤੋਂ ਵੱਧ ਸਟੇਟਾਂ ਦੀਆਂ ਟੀਮਾਂ ਦੇ 500 ਤੋਂ ਵੱਧ ਖਿਡਾਰੀ ਤੇ ਖਿਡਾਰਨਾਂ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਪਹੁੰਚ ਰਹੇ ਨੇ । ਕੋਰਫਬਾਲ ਸੰਸਾਰ ਦੀ ਇਕੋ ਇਕ ਖੇਡ ਹੈ ਜਿਸ ਨੂੰ ਲੜਕੇ ਅਤੇ ਲੜਕੀਆਂ ਮਿਲ ਕੇ ਖੇਡਦੇ ਹਨ । ਇਕ ਟੀਮ ਵਿਚ 8 ਲੜਕੇ 8 ਲੜਕੀਆਂ ਹੁੰਦੇ ਹਨ । ਡਾ ਕਮਲਦੀਪ ਨੇ ਦੱਸਿਆ ਕਿ ਕੋਨਫੈਡਰੇਸ਼ਨ ਆਫ਼ ਰੀਅਲ ਐਸਟੇਟ ਡਿਵੈਲਪਰ ਐਸੋਸੀਏਸ਼ਨ ਆਫ਼ ਇੰਡੀਆ ਇਸ ਚੈਂਪੀਅਨਸ਼ਿਪ ਦੇ ਮੁੱਖ ਪ੍ਰਯੋਜਕ ਹਨ।
ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੋਰਫਬਾਲ ਐਸੋਸੀਏਸ਼ਨ ਆਫ਼ ਪੰਜਾਬ ਕਰ ਰਹੀ ਹੈ । ਜਿਸ ਦੇ ਚੇਅਰਮੈਨ ਸ ਸੁਰਜੀਤ ਸਿੰਘ ਰੱਖੜਾ ਅਤੇ ਪ੍ਰਧਾਨ ਬਿਕਰਮ ਜੀਤ ਸਿੰਘ ਬਰਾੜ PPS ਹਨ । ਇਹਨਾਂ ਤੋਂ ਇਲਾਵਾ ਐਸੋਸੀਏਸ਼ਨ ਵਿਚ ਦਯਾਇੰਦਰ ਸਿੰਘ ਸਿੱਧੂ IRS, ਰਾਜੇਸ਼ ਧੀਮਾਨ IAS ਵਰਿੰਦਰ ਸਿੰਘ ਬਰਾੜ PPS, ਹਰਪਾਲ ਸਿੰਘ PPS ਸ਼ਾਮਿਲ ਹਨ । ਇਸ ਪ੍ਰੈਸ ਕਾਨਫਰੰਸ ਵਿਚ ਦੋ ਅੰਤਰ ਰਾਸ਼ਟਰੀ ਖਿਡਾਰੀ ਪ੍ਰਦੀਪ ਕੁਮਾਰ ਟੋਪਲ ਅਤੇ ਪ੍ਰੀਤਇੰਦਰ ਸਿੰਘ ਵੀ ਮੌਜੂਦ ਸੀ ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਟੀ ਐੱਸ ਸੰਧੂ (ਓਲੰਪੀਅਨ) , ਪ੍ਰਦੀਪ ਕੁਮਾਰ ਟੋਪਲ , ਮੇਜਰ ਰਾਜਪ੍ਰੀਤ ਸਿੰਘ , ਨਰੇਸ਼ ਪ੍ਰਧਾਨ , ਹਰਜਿੰਦਰ ਸਿੰਘ , ਇੰਸਪੈਕਟਰ ਪ੍ਰੀਤਇੰਦਰ ਸਿੰਘ , ਡਾ ਅਮਰਪ੍ਰੀਤ ਸਿੰਘ, ਜਸਦੀਪ ਸਿੰਘ , ਜਸਪ੍ਰੀਤ ਸਿੰਘ ਮੌਜੂਦ ਰਹੇ ।

English






