ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

SUKHBIR SINGH BADAL
ਲੰਪੀ ਚਮੜੀ ਰੋਗ ਕਾਰਨ ਜਿਹੜੇ ਡੇਅਰੀ ਕਿਸਾਨਾਂ ਦੇ ਦੁਧਾਰੂ ਪਸ਼ੂ ਮਰੇ, ਉਹਨਾਂ ਨੁੰ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਜਦੋਂ ਹੋਰ ਆਗੂਆਂ ਨੇ ਪਾਰਟੀ ਦੀ ਅਗਵਾਈ ਲਈ ਉਮੀਦਵਾਰ ਬਣਨ ਤੋਂ ਨਾਂਹ ਕੀਤੀ ਤਾਂ ਪਾਰਟੀ ਕੋਲ ਭਗਵੰਤ ਮਾਨ ਨੁੰ ਚੁਣਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਿਹਾ

 

ਕਿਹਾ ਕਿ ਅੱਜ ਐਲਾਨ ਦਾ ਪ੍ਰੋਗਰਾਮ ਮਾਨ ਨੁੰ ਪੰਜਾਬੀਆਂ ਨੁੰ ਪ੍ਰਵਾਨਯੋਗ ਬਣਾਉਣ ਲਈ ਕੀਤਾ ਗਿਆ ਪ੍ਰੋਗਰਾਮ ਕਿਉਂਕਿ ਪੰਜਾਬੀ ਜਾਣਦੇ ਹਨ ਕਿ ਉਹ ਬੇਲਗਾਮ ਤੇ ਗੈਰ ਜ਼ਿੰਮੇਵਾਰ ਆਗੂ

ਚੰਡੀਗੜ੍ਹ, 18 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ ਕੋਈ ਵੀ ਆਗੂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਲਈ ਰਾਜ਼ੀ ਨਾ ਹੋਇਆ ਤਾਂ ਆਪ ਭਗਵੰਤ ਮਾਨ ਨੁੰ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜ ਗਈ ਹੈ।

ਭਗਵੰਤ ਮਾਨ ਦੀ ਨਾਮਜ਼ਦਗੀ ਦੇ ਐਲਾਨ ਦੇ ਪ੍ਰੋਗਰਾਮ ਨੁੰ ਢੋਂਗ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੇ ਕਨਵੀਨਰ ਕਦੇ ਵੀ ਭਗਵੰਤ ਮਾਨ ਨੁੰ ਪੰਜਾਬ ਵਿਚ ਪਾਰਟੀ ਦਾ ਚੇਹਰਾ ਨਹੀਂ ਬਣਾਉਣਾ ਚਾਹੁੰਦੇ ਸਨ। ਜਦੋਂ ਭਗਵੰਤ ਮਾਨ ਉਹਨਾਂ ਦੇ ਕੋਲ ਬੈਠੇ ਹੁੰਦੇ ਸਨ ਤਾਂ ਉਦੋਂ ਵੀ ਉਹ ਵਾਰ ਵਾਰ ਆਖਦੇ ਰਹੇ ਹਨ ਕਿ ਪਾਰਟੀ ਇਕ ਯੋਗ ਉਮੀਦਵਾਰ ਦੀ ਭਾਲ ਵਿਚ ਹੈ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਆਪ ਨੇ ਕਈ ਸੰਭਾਵੀ ਉਮੀਦਵਾਰਾਂ ਨਾਲ ਗੱਲ ਕੀਤੀ ਪਰ ਉਹਨਾਂ ਵਿਚੋਂ ਹਰ ਕੋਈ ਪਾਰਟੀ ਦੀ ਅਗਵਾਈ ਕਰਨ ਤੋਂ ਜਵਾਬ ਦੇ ਗਿਆ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜ਼ਿੰਮੇਵਾਰੀ ਭਗਵੰਤ ਮਾਨ ’ਤੇ ਸੁੱਟ ਕੇ ਸਰਵੇਖਣ ਨੁੰ ਮੰਨਣਯੋਗ ਸਾਬਤ ਕਰਨ ਦਾ ਯਤਨ ਕੀਤਾ ਗਿਆ।

ਸਰਦਾਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੁੰ ਆਪ ਦਾ ਚੇਹਰਾ ਬਣਾਉਣ ਨੇ ਆਪ ਦਾ ਦੀਵਾਲੀਆਪਨ ਸਾਬਤ ਕੀਤਾ ਹੈ। ਉਹਨਾਂ ਕਿਹਾ ਕਿ ਮਾਨ ਵੱਲੋਂ ਕੀਤੀਆਂ ਗਲਤੀਆਂ ਤੇ ਗੁਨਾਹਾਂ ’ਤੇ ਪਰਦਾ ਪਾਉਣ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਉਹਨਾਂ ਨੁੰ ਮੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਉਹਨਾਂ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ ਤੇ ਉਹ ਬਹੁਤ ਗੈਰ ਜ਼ਿੰਮੇਵਾਰ ਹਨ।

ਸਰਦਾਰ ਬਾਦਲ ਨੇ ਸ੍ਰੀ ਕੇਜਰੀਵਾਲ ਨੁੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨੁੰ ਦੱਸਣ ਕਿ ਹੁਣ ਉਹ ਕਿਸ ’ਤੇ ਵਿਸ਼ਵਾਸ ਕਰਨ। ਉਹਨਾਂ ਕਿਹਾ ਕਿ ਇਸ ਅਰਸੇ ਦੌਰਾਨ ਸ੍ਰੀ ਕੇਜਰੀਵਾਲ ਵਾਰ ਵਾਰ ਇਹ ਜ਼ੋਰ ਦਿੰਦੇ ਰਹੇ ਹਨ ਕਿ ਸਰਦਾਰ ਭਗਵੰਤ ਮਾਨ ਇਸ ਅਹੁਦੇ ਦੇ ਲਾਇਕ ਨਹੀਂ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਆਪ ਕੋਲ ਸਾਰੇ ਵਿਕਲਪ ਖਤਮ ਹੋ ਗਏ ਤਾਂ ਉਸਨੇ ਪੰਜਾਬ ਵਿਚ ਪਾਰਟੀ ਦੀ ਅਗਵਾਈ ਕਰਨ ਵਾਸਤੇ ਸਰਦਾਰ ਮਾਨ ਨੁੰ ਚੁਣਿਆ ਤੇ ਇਹ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੁੰ ਦੱਸੇ ਕਿ ਉਹ ਸ੍ਰੀ ਕੇਜਰੀਵਾਲ ’ਤੇ ਵਿਸ਼ਵਾਸ ਕਿਉਂ ਕਰਨ ਜਿਸਨੇ ਇਕ ਸਾਲ ਤੋਂ ਸਰਦਾਰ ਭਗਵੰਤ ਮਾਨ ਨੁੰ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਮੰਨਣ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਪੰਜਾਬੀਆਂ ਨੂੰ ਇੰਨੇ ਲੋਲੜ ਨਾ ਸਮਝਣ ਕਿ ਉਸਦੀ ਰਬੱੜ ਦੀ ਮੋਹਰ ਨੁੰ ਪ੍ਰਵਾਨਗੀ ਦੇ ਦੇਣਗੇ। ਉਹਨਾਂ ਕਿਹਾ ਕਿ ਪੰਜਾਬੀਆਂ ਨੁੰ ਇਕ ਮਜ਼ਬੂਤ ਤੇ ਫੈਸਲਾ ਲੈਣ ਵਾਲੀ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਸ ਲੀਡਰ ਦਾ ਰਿਕਾਰਡ ਤੇਜ਼ ਰਫਤਾਰ ਵਿਕਾਸ ਕਰਨ ਅਤੇ ਅਮਨ ਕਾਨੁੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਇਸ ਸਰਹੱਦੀ ਸੂਬੇ ਵਿਚ ਕਾਇਮ ਰੱਖਣ ਦਾ ਰਿਹਾ ਹੋਵੇ, ਭਗਵੰਤ ਮਾਨ ਇਸਦੇ ਲਾਇਕ ਨਹੀਂ ਹੈ।

 

ਹੋਰ ਪੜ੍ਹੋ :-
ਜ਼ਿਲ੍ਹੇ ਵਿੱਚ ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ ਵੇਚ ‘ਤੇ ਪਾਬੰਦੀ