ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ – ਅਰਵਿੰਦ ਕੇਜਰੀਵਾਲ

ARVIND KEJRIWAL
ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ - ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 19 ਜਨਵਰੀ 2022

ਮੁੱਖ ਮੰਤਰੀ ਚੰਨੀ ਦੇ ਭਤੀਜੇ ਅਤੇ ਰਿਸ਼ਤੇਦਾਰਾਂ ਦੇ ਘਰ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਣ ਤੋਂ ਬਾਅਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ”।

ਹੋਰ ਪੜ੍ਹੋ :-ਜਿਲ੍ਹਾ ਚੋਣ ਅਧਿਕਾਰੀ ਨੇ ਜਿਲੇ੍ਹ ਵਿੱਚ ਪ੍ਰਾਜੈਕਟ ਸਨਮਾਨ ‘‘ਆਓ ਵੋਟ ਪਾਉਣ ਚੱਲੀਏ’’ ਕੀਤਾ ਲਾਂਚ

ਬੁੱਧਵਾਰ ਨੂੰ ਕੇਜਰੀਵਾਲ ਨੇ ਟਵੀਟ ਕਰਕੇ ਈਡੀ ਦੇ ਛਾਪੇ ਵਿੱਚ ਬਰਾਮਦ ਹੋਈ 6 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕੀਤੀ ਅਤੇ ਇਹ ਗੱਲ ਕਹੀ।  ਕੇਜਰੀਵਾਲ ਨੇ ਚੰਨੀ ਵਲੋਂ ਖ਼ੁਦ ਨੂੰ ਆਮ ਆਦਮੀ ਦੱਸਣ ‘ਤੇ ਹਮਲਾ ਬੋਲਿਆ ਅਤੇ ਅਸਿੱਧੇ ਤੌਰ ‘ਤੇ ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪੈਸਾ ਹੈ, ਕਿਉਂਕਿ ਇੰਨੇ ਬੇਹਿਸਾਬ ਪੈਸੇ ਆਮ ਆਦਮੀ ਕੋਲ ਨਹੀਂ ਹੁੰਦੇ ਹਨ।