ਜਿਲ੍ਹਾ ਪਠਾਨਕੋਟ ਲਈ ਲਗਾਏ ਗਏ 4 ਚੋਣ ਅਬਜ਼ਰਵਰਾਂ ਵੱਲੋਂ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਕੀਤੀ ਵਿਸੇਸ ਮੀਟਿੰਗ ਅਤੇ ਦਿੱਤੀਆਂ ਹਦਾਇਤਾਂ

4 Election Observers posted for District Pathankot
ਜਿਲ੍ਹਾ ਪਠਾਨਕੋਟ ਲਈ ਲਗਾਏ ਗਏ 4 ਚੋਣ ਅਬਜ਼ਰਵਰਾਂ ਵੱਲੋਂ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਕੀਤੀ ਵਿਸੇਸ ਮੀਟਿੰਗ ਅਤੇ ਦਿੱਤੀਆਂ ਹਦਾਇਤਾਂ

Sorry, this news is not available in your requested language. Please see here.

ਮੀਟਿੰਗ ‘ਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਤੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰ ਅਤੇ ਵੱਖ ਵੱਖ ਲਗਾਈਆਂ ਕਮੇਟੀਆਂ  ਦੇ ਨੋਡਲ ਅਫਸਰ ਵੀ ਸਨ ਹਾਜਰ

ਪਠਾਨਕੋਟ, 07 ਫਰਵਰੀ 2022

ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਲਈ ਤਾਇਨਾਤ ਕੀਤੇ 4 ਚੋਣ ਅਬਜ਼ਰਵਰਾਂ  ਵੱਲੋਂ ਪੰਡਿਤ ਦੀਨਦਿਆਲ ਉਪਾਦਿਆਏ ਆਂਡੀਟੋਰੀਅਮ ਨਜਦੀਕ ਟਰੱਕ ਯੂਨੀਅਨ ਪਠਾਨਕੋਟ ਵਿਖੇ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ  ਵਿਖੇ ਸਥਿਤ ਮੀਟਿੰਗ ਹਾਲ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਹੋਰ ਪੜ੍ਹੋ:-ਕੀ ਨਵਜੋਤ ਸਿੱਧੂ ਹੁਣ ਮਾਫੀਆ ਨਾਲ ਖੜੇ ਹੋਣਗੇ? :’ਆਪ’

ਮੀਟਿੰਗ ਵਿੱਚ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅਤੇ 002-ਭੋਆ (ਅ.ਜ.)ਦੇ ਜਨਰਲ ਅਬਜਰਵਰ Mr. Andra Vamsi, IAS, ਵਿਧਾਨ ਸਭਾ ਚੋਣ ਹਲਕਾ 003- ਪਠਾਨਕੋਟ ਲਈ ਨਿਯੁਕਤ ਜਨਰਲ ਅਬਜਰਵਰ Mr. Pravin Chindhu Darade, IAS , ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਲਈ ਨਿਯੁਕਤ ਖਰਚਾ ਅਬਜਰਵਰ ਸ਼੍ਰੀ ਅਮਿਤ ਕੁਮਾਰ ਸੋਨੀ,ਵਿਸੇਸ ਤੋਰ ਤੇ ਹਾਜਰ ਰਹੇ। ਇਨ੍ਹਾਂ ਤੋਂ ਇਲਾਵਾ ਸਰਵਸ੍ਰੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ, ਸ੍ਰੀ ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ, ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰ, ਸਮੂਹ ਪੁਲਿਸ ਸੈਕਟਰ ਅਫਸਰ,ਇੰਚਾਰਚ ਐਫ.ਐਸ., ਇੰਚਾਰਜ ਐਸ.ਐਸ.ਟੀ. ਅਤੇ ਸਮੂਹ ਨੋਡਲ ਅਫਸਰ ਜਿਲ੍ਹਾ ਪਠਾਨਕੋਟ ਆਦਿ ਹਾਜਰ ਸਨ।

ਮੀਟਿੰਗ ਵਿੱਚ ਸ. ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾ-ਕਮ- ਰਿਟਰਨਿੰਗ ਅਫਸਰ 001 ਸੁਜਾਨਪੁਰ Vulnerability Mapping ਬਾਰੇ ਰੋਸਨੀ ਪਾਈ ਅਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਇਸ ਮੋਕੇ ਤੇ  ਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਰਿਟਰਨਿੰਗ ਅਫ਼ਸਰ 002-ਭੋਆ (ਅ.ਜ.) ਵੱਲੋਂ ਵੋਟਾਂ ਦੇ ਦਿਨ ਕੀਤੇ ਗਏ ਸਾਰੇ ਪ੍ਰਬੰਧਾਂ ਅਤੇ ਖਰਚਾ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੋਰਾਨ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ-ਕਮ- ਰਿਟਰਨਿੰਗ ਅਫਸਰ 003 ਪਠਾਨਕੋਟ ਨੇ ਫਾਰਮ ਡੀ-12 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੋਰਾਨ ਪੀ.ਡਬਲਯੂ.ਡੀ. ਵੋਟਰਾਂ ਅਤੇ ਜੋ ਬਜੂਰਗ ਲੋਕ ਅਤੇ ਕੋਵਿਡ ਪਾਜੀਟਿਵ ਜਾਂ ਕੋਰਿਨਟਾਈਨ ਲੋਕਾਂ ਦੇ ਲਈ ਵੈਲਟ ਪੇਪਰ ਵੋਟ ਲਈ ਕੀਤੀ ਪ੍ਰੀਕਿ੍ਰਆਂ ਬਾਰੇ ਵਿਸਥਾਰ ਪੂਰਵਕ ਦੱਸਿਆ।

ਇਸ ਤੋਂ ਇਲਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵੱਲੋਂ ਵਿਧਾਨ ਸਭਾ ਚੋਣਾਂ ਦੋਰਾਨ ਕਰੋਨਾ ਕਾਲ ਦੇ ਚਲਦਿਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਅਪੀਲ ਕੀਤੀ ਅਤੇ ਕਿਹਾ ਕਿ ਹਰੇਕ ਪੋਲਿੰਗ ਬੂਥ ਤੇ ਕੋਵਿਡ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ । ਇਸ ਲਈ ਸਾਡੀ ਵੀ ਜਿਮ੍ਹੇਦਾਰੀ ਬਣਦੀ ਹੈ ਕਿ ਅਸੀਂ ਅਪਣਾ ਪੂਰਨ ਸਹਿਯੋਗ ਦੇਈਏ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਸ੍ਰੀ ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਵਿੱਚ ਕੀਤੇ ਪੁਲਿਸ ਪ੍ਰਬੰਧਾਂ ਤੇ ਰੋਸਨੀ ਪਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਦੇ ਨਜਦੀਕ ਜਾਂ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜੋ ਆਪ ਨੂੰ ਲਗਦਾ ਹੈ ਕਿ ਗਲਤ ਹੈ ਅਤੇ ਚੋਣ ਜਾਬਤਾ ਦੀ ਉਲੰਘਣਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤੀ ਜਾਵੇ।