ਨੀਰਜ ਕੁਮਾਰ ਬੀ ਪੀ ਈ ਓ ਧਾਰੀਵਾਲ 1 ਨੂੰ ਸਿੱਖਿਆ ਪ੍ਰਸ਼ਾਸਨ ਵਿੱਚ ਨਵੀਨਤਾ ਅਤੇ ਕੁਸ਼ਲ ਪ੍ਰਸ਼ਾਸਨ ਲਈ ਮਿਲਿਆ ਨੈਸ਼ਨਲ   ਅਵਾਰਡ

NEERAJ KUMAR
ਨੀਰਜ ਕੁਮਾਰ ਬੀ ਪੀ ਈ ਓ ਧਾਰੀਵਾਲ 1 ਨੂੰ ਸਿੱਖਿਆ ਪ੍ਰਸ਼ਾਸਨ ਵਿੱਚ ਨਵੀਨਤਾ ਅਤੇ ਕੁਸ਼ਲ ਪ੍ਰਸ਼ਾਸਨ ਲਈ ਮਿਲਿਆ ਨੈਸ਼ਨਲ   ਅਵਾਰਡ

Sorry, this news is not available in your requested language. Please see here.

ਗੁਰਦਾਸਪੁਰ 10 ਫ਼ਰਵਰੀ 2022

ਅੱਜ ਰਾਸ਼ਟਰੀ ਸਿੱਖਿਆ ਯੋਜਨਾ ਅਤੇ ਪ੍ਰਸ਼ਾਸਨ ਸੰਸਥਾ (NIEPA), ਜੋ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦਾ ਇੱਕ ਅੰਗ ਹੈ, ਵੱਲੋਂ ਸਿੱਖਿਆ ਪ੍ਰਸ਼ਾਸਨ ਵਿੱਚ ਨਵੀਨਤਾ ਅਤੇ ਕੁਸ਼ਲ ਪ੍ਰਸ਼ਾਸਨ ਦੇ ਲਈ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਰਾਜ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ 1 ਦੇ ਬੀ.ਪੀ.ਈ.ਓ. ਨੀਰਜ ਕੁਮਾਰ ਨੂੰ ਇਹ ਵੱਕਾਰੀ ਪੁਰਸਕਾਰ ਹਾਸਿਲ ਕਰਨ ਦਾ ਮਾਣ ਹਾਸਲ ਹੋਇਆ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਸਾਡੇ ਗੁਰਦਾਸਪੁਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ।ਉਨ੍ਹਾਂ ਬੀ ਪੀ ਈ ਓ ਨੀਰਜ ਕੁਮਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਹੋਰ ਪੜ੍ਹੋ :-ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 44 ਕਿੱਲੋਗਰਾਮ ਡੋਡੇ ਪੋਸਤ ਬਰਾਮਦ

ਇਸ ਤਰ੍ਹਾਂ ਦੀ ਖ਼ਬਰ ਨਾਲ ਸਾਰੇ ਹੀ ਸਿੱਖਿਆ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ

ਇਸ ਖੁਸ਼ੀ ਦੇ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਹਰਪਾਲ ਸਿੰਘ ਸੰਧਾਵਾਲੀਆ , ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਲਖਵਿੰਦਰ ਸਿੰਘ ,ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਬੀਰ ਸਿੰਘ , ਮੀਡੀਆ ਕੋਆਡੀਨੇਟਰ ਗਗਨਦੀਪ ਸਿੰਘ , ਪੜ੍ਹੋ ਪੰਜਾਬ ਪੜਾਓ ਪੰਜਾਬ ਸਹਾਇਕ ਕੋਆਰਡੀਨੇਟਰ ਨਿੰਸਚਿੰਤ ਕੁਮਾਰ , ਵਿਕਾਸ ਸ਼ਰਮਾ , ਬੀਪੀਈੳ ਮੈਡਮ ਨਿਰਮਲ ਕੁਮਾਰੀ , ਬੀਪੀਈਓ ਲਖਵਿੰਦਰ ਸਿੰਘ ਸੇਖੋਂ , ਬੀਪੀਈਓ ਬਲਵਿੰਦਰ ਸਿੰਘ ਗਿੱਲ ਬੀਪੀਈਓ ਗੁਰਇੱਕਬਾਲ ਸਿੰਘ , ਬੀਪੀਈਓ ਭਾਰਤ ਰਤਨ , ਬੀਪੀਈਓ ਪੋਹਲਾ ਸਿੰਘ , ਬੀਪੀਈਓ ਰਾਕੇਸ਼ ਕੁਮਾਰ , ਬੀਪੀਈਓ ਜਸਵਿੰਦਰ ਸਿੰਘ , ਬੀਪੀਈਓ ਕੁਲਬੀਰ ਕੌਰ , ਬੀਪੀਈਓ ਤਰਸੇਮ ਸਿੰਘ , ਬੀਪੀਈਓ ਪੋਹਲਾ ਸਿੰਘ , ਬੀਪੀਈਓ ਸੁਖਜਿੰਦਰਪਾਲ , ਸਿੱਖਿਆ ਸੁਧਾਰ ਟੀਮ ਮੈਂਬਰਾਂ , ਜਿਲ੍ਹਾ ਮੀਡੀਆ ਟੀਮ , ਸਮਾਰਟ ਸਕੂਲ ਟੀਮ, ਸਾਰੇ ਹੀ ਬਲਾਕ ਨੋਡਲ ਅਫ਼ਸਰ, ਡੀ.ਐਸ.ਐਮ., ਸਾਰੇ ਹੀ ਵਿਸ਼ਿਆਂ ਦੇ ਡੀ.ਐਮ., ਅਤੇ ਬੀ.ਐਮ., ਸਮੂਹ ਬੀਐਮਟੀ ਗੁਰਦਾਸਪੁਰ ਦੇ ਸਾਰੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਬੀਪੀਈਓ ਨੀਰਜ ਕੁਮਾਰ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ।*