ਦੱਖਣੀ ਹਲਕੇ ਦੇ ਉਮੀਦਵਾਰਾਂ ਦੇ ਖਰਚੇ ਦਾ ਕੀਤਾ ਨਰੀਖਣ
ਮਿਥੀ ਹੱਦ ਤੋਂ ਵੱਧ ਖਰਚਣ ਵਾਲੇ ਉਮੀਦਵਾਰਾਂ ਤੇ ਕੀਤੀ ਜਾਵੇਗੀ ਕਾਰਵਾਈ
ਅੰਮ੍ਰਿਤਸਰ, 18 ਫਰਵਰੀ 2022
ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੌਰਾਨ ਹਰੇਕ ਉਮੀਦਵਾਰ ਨੂੰ 40 ਲੱਖ ਰੁਪਏ ਤੱਕ ਖਰਚ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਇਸ ਤੋਂ ਵੱਧ ਖਰਚਣ ਵਾਲੇ ਉਮੀਦਵਾਰਾਂ ਦੇ ਖਿਲਾਫ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਸਬ ਨੈਸ਼ਨਲ ਟੀ.ਬੀ. ਸਰਟੀਫਿਕੇਸ਼ਨ ਸਬੰਧੀ ਟੀਮਾਂ ਰਵਾਨਾ
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਚੋਣ ਨਿਗਰਾਨ ਖਰਚਾ ਸ੍ਰੀ ਅਰਵਿੰਦ ਸ਼ਰਮਾ ਵੱਲੋਂ ਦੱਖਣੀ ਹਲਕੇ ਦੇ ਉਮੀਦਾਵਰਾਂ ਦੇ ਖਰਚੇ ਦਾ ਸ਼ੈਡੋ ਰਜਿਸਟਰ ਨਾਲ ਮਿਲਾਣ ਕਰਨ ਉਪਰੰਤ ਕੀਤਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਦੱਖਣੀ ਹਲਕੇ ਵਿੱਚ ਮੁੱਖ ਪਾਰਟੀਆਂ ਦੇ ਉਮੀਦਾਵਰਾਂ ਵੱਲੋਂ ਅਜੇ ਤੱਕ 20 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਹਰੇਕ ਖਰਚੇ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ ਅਤੇ ਜਿਹੜੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਧੇਰੇ ਖਰਚ ਕੀਤਾ ਜਾਵੇਗਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਸਮੂਹ ਉਮੀਦਾਵਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਖਰਚੇ ਦਾ ਪੂਰਾ ਲੇਖਾ ਜੋਖਾ ਰੱਖਣ ਤਾਂ ਜੋ ਮਿਲਾਨ ਕਰਨ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਇਸ ਮੌਕੇ ਰਿਟਰਨਿੰਗ ਅਫਸਰ ਸ੍ਰ ਹਰਦੀਪ ਸਿੰਘ, ਆਮ ਆਦਮੀ ਪਾਰਟੀ ਤੋਂ ਦਿਪਾਂਸ਼ੂ ਸ਼ਰਮਾ, ਕਾਂਗਰਸ ਪਾਰਟੀ ਤੋਂ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਸ੍ਰੀ ਰਾਕੇਸ਼ ਭਾਟੀਆ, ਪੰਜਾਬ ਲੋਕ ਕਾਂਗਰਸ ਤੋਂ ਜਸਵਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਗੁਰਵਿੰਦਰ ਸਿੰਘ, ਆਰ:ਪੀ:ਆਈ ਪਾਰਟੀ ਤੋਂ ਫੁਲਜੀਤ ਸਿੰਘ, ਆਜਾਦ ਉਮੀਦਵਾਰ ਅਜੇ ਭਾਟੀਆਂ ਤੋਂ ਇਲਾਵਾ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰੇਦ ਹਾਜਰ ਸਨ।
ਚੋਣ ਨਿਗਰਾਨ ਖਰਚਾ ਸ੍ਰੀ ਅਰਵਿੰਦ ਸ਼ਰਮਾ ਦੱਖਣੀ ਹਲਕੇ ਦੇ ਉਮੀਦਾਵਰਾਂ ਦੇ ਖਰਚੇ ਦਾ ਸ਼ੈਡੋ ਰਜਿਸਟਰ ਨਾਲ ਮਿਲਾਣ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਰਿਟਰਨਿੰਗ ਅਫਸਰ ਸ੍ਰ ਹਰਦੀਪ ਸਿੰਘ।

English






