ਗੁਰਦਾਸਪੁਰ,15 ਮਾਰਚ 2022
ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੋਰਾਨ ਸਾਫ ਸਫਾਈ ਅਤੇ ਮੁਲਾਜਮਾਂ ਦੀ ਹਾਜਰੀ ਚੈਕਿੰਗ ਕੀਤੀ ਗਈ ।
ਹੋਰ ਪੜ੍ਹੋ :-ਹੋਲਾ ਮਹੱਲਾ ਮੌਕੇ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸਾਸ਼ਨ ਵਲੋਂ ਵੈਬਸਾਈਟ ਸੁਰੂ
ਡਾ. ਵਿਜੇ ਨੇ ਸਮੂਹ ਮੁਲਾਜਮਾਂ ਨਾਲ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਵਿੱਚ ਡਾਕਟਰਾਂ ਨੂੰ ਕਿਹਾ ਕਿ ਜੋ ਮਰੀਜਾਂ ਦੇ ਜਰੂਰੀ ਟੈਸਟ ਹਨ ਉਹ ਸਾਰੇ ਹਸਪਤਾਲ ਵਿਚੋਂ ਹੀ ਕਰਵਾਏ ਜਾਣ ਅਤੇ ਮਰੀਜਾਂ ਨੂੰ ਦਵਾਈਆਂ ਵੀ ਹਸਪਤਾਲ ਵਿਚੋਂ ਦਿੱਤੀਆਂ ਜਾਣ । ਉਹਨਾਂ ਨੇ ਸਮੂਹ ਕਰਮਚਾਰੀਆਂ/ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ।

English






