ਰੂਪਨਗਰ, 18 ਮਾਰਚ 2022
ਵਣ ਵਿਭਾਗ ਵਲੋਂ ਲਗਾਏ ਗਏ ਨਾਕੇ ਉੱਤੇ ਟਾਟਾ ਕੈਂਟਰ ਨੰਬਰ HP – 69-6576 ਵਿੱਚੋਂ ਖੈਰ ਦੀ ਲੱਕੜ ਬਰਾਮਦ ਕੀਤੀ ਗਈ ਜਿਸ ਦੀ ਅੰਦਾਜਨ ਕੀਮਤ ਲਗਭਗ ਤਿੰਨ ਤੋਂ ਚਾਰ ਲੱਖ ਰੁਪਏ ਬਣਦੀ ਹੈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਮੀਟਿੰਗ
ਵਣ ਮੰਡਲ ਅਫਸਰ, ਰੂਪਨਗਰ ਸ਼੍ਰੀ ਨਰੇਸ਼ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਵਣ ਵਿਭਾਗ ਦੇ ਕਰਮਚਾਰੀਆਂ ਵਲੋਂ ਬੂੰਗਾ ਸਾਹਿਬ ਵਿਖੇ ਨਾਕਾ ਲਾਇਆ ਗਿਆ ਸੀ ਅਤੇ ਤਕਰੀਬਨ ਰਾਤ ਦੇ 1.00 ਵਜੇ ਇੱਕ ਟਾਟਾ ਕੈਂਟਰ ਜਿਸ ਦਾ ਨੰਬਰ HP – 69-6576 ਹੈ ਦਾ ਪਿੱਛਾ ਕਰਦੇ ਹੋਏ ਪਿੰਡ ਗਰਦਲੇ HP ਪੈਟਰੋਲ ਪੰਪ ਤੋਂ ਆਪਣੇ ਕਬਜੇ ਵਿੱਚ ਲਿਆ ਗਿਆ। ਇਸ ਟਾਟਾ ਕੈਂਟਰ ਨੂੰ ਸ੍ਰੀ ਹਰਮੇਸ਼ ਸਿੰਘ ਪੁੱਤਰ ਸ੍ਰੀ ਮੋਹਰ ਸਿੰਘ ਵਾਸੀ ਪਿੰਡ ਨੀਲਾ, ਤਹਿਸੀਲ ਸ੍ਰੀ ਨੈਨਾ ਦੇਵੀ ਜਿਲ੍ਹਾ ਬਿਲਾਸਪੁਰ ਚਲਾ ਰਿਹਾ ਸੀ। ਗੱਡੀ ਨੂੰ ਕਬਜੇ ਵਿੱਚ ਲੈਣ ਤੋਂ ਬਾਅਦ ਗੱਡੀ ਦੇ ਕਾਗਜ ਚੈਕ ਕੀਤੇ ਗਏ ਤਾਂ ਗੱਡੀ ਦੀ ਆਰ ਸੀ ਤੋਂ ਪਤਾ ਲੱਗਾ ਕਿ ਇਸ ਗੱਡੀ ਦਾ ਮਾਲਕ ਵੀ ਹਰਮੇਸ਼ ਸਿੰਘ ਹੀ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਵਣ ਵਿਭਾਗ ਦੇ ਕਰਮਚਾਰੀਆਂ ਵਲੋਂ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਵਿੱਚ ਖੈਰ ਦੀ ਲੱਕੜ ਪਾਈ ਗਈ। ਪੁੱਛ ਪੜਤਾਲ ਕਰਨ ਤੇ ਡਰਾਇਵਰ ਵਲੋਂ ਬਿਆਨ ਦਿੱਤੇ ਗਏ ਕਿ ਇਹ ਖੈਰ ਦੀ ਲੱਕੜ ਦੇ ਲਾਗ ਸ੍ਰੀ ਕ੍ਰਿਸ਼ਨਦੇਵ ਉਰਫ ਕਾਲਾ ਠੇਕੇਦਾਰ ਪੁੱਤਰ ਸ੍ਰੀ ਰਾਮ ਦਾਸ ਵਾਸੀ ਪਿੰਡ ਨਿੱਕੂਵਾਲ ਜਿਲ੍ਹਾ ਰੂਪਨਗਰ ਦੇ ਡਿੱਪੂ ਵਿੱਚੋਂ ਗੱਡੀ ਵਿੱਚ ਲੱਦੀ ਗਈ ਹੈ ਪਰੰਤੂ ਡਰਾਇਵਰ ਇਸ ਸਬੰਧੀ ਕੋਈ ਵੀ ਬਿੱਲ ਪਰਮਿਟ ਜਾਂ ਕੋਈ ਹੋਰ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਵਣ ਵਿਭਾਗ ਦੇ ਕਰਮਚਾਰੀਆਂ ਵਲੋਂ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੇ ਵਿਰੁੱਧ ਡੈਮਿਜ ਰਿਪੋਰਟ ਜਾਰੀ ਕਰਕੇ ਉਨਾਂ ਦੇ ਖਿਲਾਫ ਇੰਡੀਅਨ ਫਾਰੈਸਟ ਐਕਟ,1927 ਤਹਿਤ ਕਾਰਵਾਈ ਕਰਦੇ ਹੋਏ ਟਾਟਾ ਕੈਂਟਰ HP – 69-6576 ਨੂੰ ਆਪਣੇ ਕਬਜੇ ਵਿੱਚ ਕਰ ਲਿਆ ਗਿਆ ਹੈ। ਵਣ ਵਿਭਾਗ ਵੱਲੋਂ ਜਬਤ ਕੀਤੀ ਗਈ ਟਾਟਾ ਕੈਂਟਰ ਵਿੱਚੋਂ ਕੁੱਲ 435 ਖੈਰ ਦੇ ਲਾਗ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿੱਚ ਵਣ ਵਿਭਾਗ ਦੀ ਪੁੱਛ ਪੜਤਾਲ ਜਾਰੀ ਹੈ ਅਤੇ ਇਸ ਵਿੱਚ ਹੋਰ ਵੀ ਕਈ ਨਾਮ ਉਜਾਗਰ ਹੋਣ ਦੀ ਸੰਭਾਵਨਾ ਹੈ।

English




