ਜ਼ਿਲ੍ਹਾ ਟੀਕਾ ਕਰਨ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਜ਼ਿਲ੍ਹਾ ਟੀਕਾ ਕਰਨ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ
ਜ਼ਿਲ੍ਹਾ ਟੀਕਾ ਕਰਨ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

Sorry, this news is not available in your requested language. Please see here.

ਗੁਰਦਾਸਪੁਰ 29  ਮਾਰਚ 2022

ਸਿਵਲ ਸਰਜਨ ਡਾ ਵਿਜੇ ਕੁਮਾਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 04.04.2022 ਤੋ Intensified Mission Inderdhansh ਦੇ ਦੂਸਰੇ ਰਾਊਂਡ ਅਤੇ Routine Immunization ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ  ਨੋਡਲ ਅਫਸਰ/ਬੀ.ਈ.ਈ ਅਤੇ ਐਲ.ਐਚ.ਵੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਟੀਕਾ ਕਰਨ ਅਫ਼ਸਰ  ਡਾ ਅਰਵਿੰਦ ਕੁਮਾਰ ਨੇ ਕੀਤੀ ।

ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ  ਨੇ ਦਸਿਆ ਕਿ Intensified Mission Inderdhansh ਤਹਿਤ 0 ਤੋ 2 ਸਾਲ ਦੇ ਬੱਚਿਆ ਅਤੇ ਗੱਰਭਵਤੀ ਔਰਤਾ ਜਿਹਨਾ ਦਾ ਟੀਕਾਕਰਣ ਕਿਸੇ ਕਾਰਨ  ਜਿਵੇ ਕਿ ਕੋਵਿਡ 19  ਦੋਰਾਨ ਰੁਟੀਨ ਟੀਕਾਕਰਣ ਦਾ ਸੈਸ਼ਨ ਨਾ ਲਗਨਾ , ਭੱਠਿਆ , ਝੂੱਗੀਆ ਅਤੇ ਸਲਮ ਏਰੀਆ ਦੇ ਬੱਚਿਆ ਦਾ ਟੀਕਾਕਰਣ ਨਹੀ ਹੋ ਸਕਿਆ ਉਹਨਾ ਦਾ ਟੀਕਾਕਰਣ  ਕੀਤਾ ਜਾਵੇਗਾ। ਡਾ ਇਸ਼ਤਾ ਐਸ.ਐਮ.ਓ WHO ਜੀ ਨੇ ਦਸਿਆ ਕਿ 0 ਤੋ 2 ਸਾਲ ਦੇ ਬੱਚੇ ਅਤੇ ਗੱਰਭਵਤੀ ਔਰਤਾ ਦਾ ਜਿਹਨਾ ਦਾ ਟੀਕਾਕਰਣ ਅਧੁਰਾ ਹੈ ਉਹਨਾ ਦਾ ਟੀਚਾ ਪੂਰਾ ਕੀਤਾ ਜਾਵੇ। ਕੋਈ ਵੀ ਬੱਚਾ ਜਾ ਗੱਰਭਵਤੀ ਔਰਤ ਟੀਕਾਕਰਣ ਤੋ ਵਾਝਾ ਨਾ ਰਹਿ ਸਕੇ। ਇਸ ਮੌਕੇ ਤੇ ਗੁਰਿੰਦਰ ਕੌਰ ਜਿਲਾ ਡਿਪਟੀ ਮਾਸ ਮੀਡੀਆ ਅਫਸਰ , ਦੇਸ਼ ਬੰਦੂ  ਸ਼ਾਮਲ ਸਨ।