ਬਰਨਾਲਾ, 4 ਅਪ੍ਰੈਲ 2022
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਵੀਰ ਚੰਦ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਸਾਉਣੀ 2022 ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਸਿੰਗਲਾ ਮੈਰਿਜ ਪੈਲੇਸ, ਬਾਜਾਖਾਨਾ ਰੋਡ, ਬਰਨਾਲਾ ਵਿਖੇ 6 ਅਪਰੈਲ ਨੂੰ ਸਵੇਰੇ 9.30 ਵਜੇ ਲਗਾਇਆ ਜਾ ਰਿਹਾ ਹੈ।
ਹੋਰ ਪੜ੍ਹੋ :-ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ ਵਿਖੇ ਮਨਾਇਆ ਗਿਆ ਸਾਲਾਨਾ ਨਤੀਜਾ ਦਿਵਸ
ਉਨਾਂ ਦੱਸਿਆ ਕਿ ਇਸ ਕੈਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਕਰਨਗੇ। ਕੈਂਪ ਦੀ ਪ੍ਰਧਾਨਗੀ ਡਾ. ਗੁਰਬਿੰਦਰ ਸਿੰਘ , ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਕਰਨਗੇ। ਉਨਾਂ ਦੱਸਿਆ ਕਿ ਕੈਂਪ ਵਿਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਤੇ ਵਧੇਰੇ ਪੈਦਾਵਾਰ ਲੈਣ ਆਦਿ ਦੇ ਢੰਗ ਤਰੀਕਿਆਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਖੇਤੀ ਨਾਲ ਸਬੰਧਤ ਸਰਕਾਰੀ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਕੇ.ਵੀ.ਕੇ ਹੰਡਿਆਇਆ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਬੀਜ ਵੀ ਵਾਜਬ ਰੇਟਾਂ ’ਤੇ ਦਿੱਤੇ ਜਾਣਗੇ।
ਡਾ. ਬਲਵੀਰ ਚੰਦ ਵੱਲੋਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕੈਂਪ ਦਾ ਲਾਭ ਉਠਾਇਆ ਜਾਵੇ।

हिंदी





