ਜਿ਼ਲ੍ਹਾ ਓਲਪਿੰਕ ਐਸੋਸੀੲੈਸ਼ਨ ਦੀ ਬੈਠਕ, ਜਿ਼ਲ੍ਹੇ ਵਿਚ ਖੇਡ ਸਹੁਲਤਾਂ ਦੇ ਵਿਕਾਸ ਤੇ ਚਰਚਾ

Minister of State Som Prakash (1)
ਜਿ਼ਲ੍ਹਾ ਓਲਪਿੰਕ ਐਸੋਸੀੲੈਸ਼ਨ ਦੀ ਬੈਠਕ, ਜਿ਼ਲ੍ਹੇ ਵਿਚ ਖੇਡ ਸਹੁਲਤਾਂ ਦੇ ਵਿਕਾਸ ਤੇ ਚਰਚਾ

ਫਾਜਿ਼ਲਕਾ, 30 ਅਪ੍ਰੈਲ 2022

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਦੀ ਅਗਵਾਈ ਵਿਚ ਜਿ਼ਲ੍ਹਾ ਓਲਪਿੰਕ ਐਸੋਸੀਏਸ਼ਨ ਦੀ ਬੈਠਕ ਹੋਈ ਜਿਸ ਵਿਚ ਜਿ਼ਲ੍ਹੇ ਅੰਦਰ ਖੇਡ ਸਹੁਲਤਾਂ ਦੇ ਵਿਕਾਸ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜਿ਼ਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਰਿਪੇਅਰ ਕਾਰਜਾਂ ਲਈ 50 ਹਜਾਰ ਰੁਪਏ ਦਿੱਤੇ ਜਾਣਗੇ ਅਤੇ 25 ਹਜਾਰ ਰੁਪਏ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਦੇ ਖੇਡ ਮੈਦਾਨ ਵਿਚ ਸੁਧਾਰ ਲਈ ਐਸੋਸੀਏਸ਼ਨ ਖਰਚ ਕਰੇਗੀ।

ਹੋਰ ਪੜ੍ਹੋ :-ਮਾਨ ਸਰਕਾਰ ਦੇ ਲੋਕ ਹਿਤੈਸ਼ੀ ਫ਼ੈਸਲਿਆਂ ਤੋਂ ਡਰੀਆਂ ਰਿਵਾਇਤੀ ਪਾਰਟੀਆਂ: ਮਾਲਵਿੰਦਰ ਸਿੰਘ ਕੰਗ

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਖੇਡ ਵਿਭਾਗ ਨੂੰ ਹਦਾਇਤ ਕੀਤੀ ਕਿ ਸਵੇਰੇ 6 ਤੋਂ 10 ਵਜੇ ਤੱਕ ਅਤੇ ਸ਼ਾਮ 4 ਤੋਂ 8 ਵਜੇ ਤੱਕ ਖੇਡ ਸਟੇਡੀਅਮ  ਵਿਖੇ ਤਿਆਰੀ ਕਰਨ ਲਈ ਆਉਣ ਵਾਲੇ ਖਿਡਾਰੀਆਂ ਦੇ ਮਾਰਗਦਰਸ਼ਨ ਲਈ ਹਮੇਸਾ ਵਿਭਾਗ ਦਾ ਸਟਾਫ ਹਾਜਰ ਰਹੇ। ਉਨ੍ਹਾਂ ਨੇ ਸਟੇਡੀਅਮ ਵਿਖ ਬਾਥਰੂਮ ਦੀ ਮੁਰੰਮਤ ਕਰਨ ਦੀ ਹਦਾਇਤ ਵੀ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਸਕੂਲ ਲੜਕੇ ਫਾਜਿ਼ਲਕਾ ਵਿਖੇ ਖੇਡ ਮੈਦਾਨ ਨੂੰ ਵਿਸੇਸ਼ ਤੌਰ ਤੇ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਨੇ ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਕਿਹਾ ਕਿ ਪਿੰਡਾਂ ਵਿਚ ਮਗਨਰੇਗਾ ਤਹਿਤ ਵੱਧ ਤੋਂ ਵੱਧ ਖੇਡ ਮੈਦਾਨ ਤਿਆਰ ਕੀਤੇ ਜਾਣ ਤਾਂ ਜ਼ੋ ਪਿੰਡਾਂ ਦੇ ਨੌਜਵਾਨਾਂ ਨੂੰ ਮਿਆਰੀ ਖੇਡ ਸਹੁਲਤਾਂ ਮਿਲ ਸਕਣ।

ਬੈਠਕ ਵਿਚ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ, ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਮੇਲ ਸਿੰਘ, ਸਕੱਤਰ ਰੈਡ ਕ੍ਰਾਸ ਵਿਜੈ ਸੇਤੀਆ ਵੀ ਹਾਜਰ ਸਨ।