ਕੇਂਦਰੀ ਜੇਲ ਗੁਰਦਾਸਪੁਰ ਵਿੱਚ ਮੈਡੀਕਲ ਕੈਂਪ ਲੱਗਾ

ਕੇਂਦਰੀ ਜੇਲ ਗੁਰਦਾਸਪੁਰ ਵਿੱਚ ਮੈਡੀਕਲ ਕੈਂਪ ਲੱਗਾ
ਕੇਂਦਰੀ ਜੇਲ ਗੁਰਦਾਸਪੁਰ ਵਿੱਚ ਮੈਡੀਕਲ ਕੈਂਪ ਲੱਗਾ

Sorry, this news is not available in your requested language. Please see here.

ਗੁਰਦਾਸਪੁਰ, 13 ਮਈ  2022

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਸੈਸ਼ਨ ਜੱਜ –ਕਮ-ਚੇਅਰਪਰਸਨ , ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ , ਗੁਰਦਾਸਪੁਰ ਰਹਿਣਮਈ ਹੇਠ ਅਤੇ ਸ੍ਰੀਮਤੀ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ )-ਕਮ- ਸੀ.ਜੇ.ਐਮ. ਸਹਿਤ ਸਕੱਤਰ , ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ , ਗੁਰਦਾਸਪੁਰ ਦੀ ਹਦਾਇਤਾਂ ਅਨੁਸਾਰ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਹ ਮੈਡੀਕਲ ਕੈਂਪ ਸਿਵਲ ਸਰਜਨ ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ । ਜਿਨ੍ਹਾਂ ਦੁਆਰਾ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰ ਹਵਾਲਤੀਆਂ ਅਤੇ ਕੈਦੀਆਂ ਨੂੰ ਚੈਕ ਕੀਤਾ ਗਿਆ ਅਤੇ ਉਨ੍ਹਾਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।

ਹੋਰ ਪੜ੍ਹੋ :- ਜ਼ਿਲ੍ਹਾ ਵਾਸੀ ਆਪਣੀ ਮੁਸ਼ਕਿਲ  ਵਟਸਐਪ ਨੰਬਰ 62393-01830 ਤੋਂ  ਇਲਾਵਾ ਈਮੇਲ ਆਈ.ਡੀ ceabranchgsp@gmail.com ’ਤੇ ਭੇਜ ਸਕਦੇ ਹਨ

ਇਹ ਮੈਡੀਕਲ ਕੈਂਪ ਕੇਂਦਰੀ ਜੇਲ , ਗੁਰਦਾਸਪੁਰ ਵਿੱਚ ਬੰਦ ਹਵਾਲਤੀਆਂ ਅਤੇ ਕੈਦੀਆਂ ਦੀ ਮੈਡੀਕਲ ਜਾਂਚ ਕਰਨ ਲਈ ਲਗਾਇਆ ਗਿਆ । ਇਸ ਮੈਡੀਕਲ ਕੈਂਪ ਵਿੱਚ ਸਰਕਾਰੀ ਹਸਪਤਾਲ ਦੇ ਸਪੈਸ਼ਲਿਸਟ ਡਾਕਟਰ ਜਿਵੇ ਕਿ ਡਾਕਟਰ ਮੁਹੱਬਤਪਾਲ ਸਿੰਘ ਮੈਡੀਕਲ ਸਪੈਸ਼ਲਿਸਟ, ਡਾ . ਪ੍ਰਿੰਸ ਅਜੇਪਾਲ ਸਿੰਘ ਆਰਥੋਪੈਡਿਕ , ਡਾ. ਅੰਕਿਤ ਰਤਨ , ਅੱਖਾਂ ਦੇ ਮਾਹਿਰ ਡਾਕਟਰ ਸਮਿਤਾ  ਗਾਇਨੇਕੋਲੋਜਿਸਟ, ਡਾ.ਅਜੇਸ਼ਵਰ ਮਹੰਤ , ਪੀਡੀਆਟ੍ਰਿਕ ਅਤੇ ਡਾਕਟਰ ਸਰੋਜਨੀ ਰਾਏ , ਡੈਟਲ ਮੈਡੀਕਲ ਅਫ਼ਸਰ ਆਦਿ ਮੌਜੂਦ ਸਨ। ਜ਼ਿਨ੍ਹਾਂ ਦੁਆਰ ਕੇਂਦਰੀ ਜੇਲ ਗੁਰਦਾਸਪੁਰ ਵਿੱਚ 182 ਹਵਲਾਤੀਆਂ /ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ । ਇਸ ਕੈਂਪ ਵਿੱਚ ਜੇਲ ਸੁਪਰਡੈਂਟ ਆਰ .ਐਸ.ਹੁੰਦਲ ਅਤੇ ਡਿਪਟੀ ਸੁਪਰਡੈਂਟ ਨਵਇੰਦਰ ਸਿੰਘ ਤੋਂ ਇਲਾਵਾ ਜੇਲ ਦਾ ਸਾਰਾ ਸਟਾਫ਼ ਵੀ ਮੌਜੂਦ ਸੀ ।