ਤੀਬਰ ਦਸਤ ਰੋਗ ਰੋਕੂ ਪੰਦਰਵਾੜੇ ਦੀ ਜਿਲਾ ਹਸਪਤਾਲ ਫਾਜ਼ਿਲਕਾ ਤੋਂ ਹੋਈ ਸ਼ੁਰੂਆਤ।

Sorry, this news is not available in your requested language. Please see here.

ਫਾਜ਼ਿਲਕਾ 4 ਜੁਲਾਈ :-  

ਅਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਐੱਸ ਐੱਮ ਓ ਡਾ ਹਰਕੀਰਤ ਸਿੰਘ ਅਤੇ ਡਾ ਰਿੰਕੂ ਚਾਵਲਾ ਨੇ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਜੀ ਦੀ ਯੋਗ ਅਗਵਾਈ ਵਿਚ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਡਾ ਹਰਕੀਰਤ ਨੇ ਦੱਸਿਆ ਕਿ 4 ਜੁਲਾਈ ਤੋਂ 17 ਜੁਲਾਈ ਤੱਕ ਇਹ ਪੰਦਰਵਾੜਾ ਮਨਾਇਆ ਜਾਵੇਗਾ। ਇਸ ਪੰਦਰਵਾੜੇ ਦੌਰਾਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਆਸ਼ਾ ਵਰਕਰ ਘਰ ਘਰ ਜਾ ਕੇ ਓ ਆਰ ਐੱਸ ਦੇ ਪੈਕੇਟ ਵੰਡਣਗੀਆਂ।
ਡਾ ਰਿੰਕੂ ਚਾਵਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦੌਰਾਨ ਘਰ ਘਰ ਵਿਚ ਓ ਆਰ ਐੱਸ ਦਾ ਘੋਲ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਬੱਚਿਆਂ ਨੂੰ ਜ਼ਿੰਕ ਦੀਆਂ ਗੋਲੀਆਂ ਵੀ ਦਿਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਦਸਤ ਦੌਰਾਨ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ ਤਰਲ ਪਦਾਰਥਾਂ ਦਾ ਦੇਣਾ ਅਤੇ ਆਹਾਰ ਵੀ ਦੇਣਾ ਜਾਰੀ ਰੱਖਣਾ ਚਾਹੀਦਾ ਹੈ। ਜੇ ਮਾਂ ਓ ਆਰ ਐੱਸ ਦਾ ਘੋਲ ਪਿਲਾ ਰਹੀ ਹੈ ਤਾਂ ਇਹ ਘੋਲ 24 ਘੰਟਿਆਂ ਦੇ ਵਿਚ ਹੀ ਵਰਤੋਂ ਵਿਚ ਲੈ ਆਉਣਾ ਚਾਹੀਦਾ ਹੈ। ਮਾਂਵਾਂ ਨੂੰ ਖਾਸ ਕਰਕੇ ਖਾਣਾ ਬਣਾਉਣ ਤੋਂ ਪਹਿਲਾਂ ਅਤੇ ਬੱਚੇ ਦੇ ਪਾਖਾਨੇ ਜਾਣ ਤੋਂ ਬਾਅਦ ਅਪਣੇ ਹੱਥ ਸਾਬਨ ਨਾਲ ਚੰਗੀ ਤਰ੍ਹਾਂ ਜਰੂਰ ਧੋਣੇ ਚਾਹੀਦੇ ਹਨ। ਜੇ ਬੱਚੇ ਨੂੰ ਦਸਤ ਲਗਾਤਾਰ ਹੋ ਰਹੇ ਹਨ ਅਤੇ ਓ ਆਰ ਐੱਸ ਦੇ ਘੋਲ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ ਓਸ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਲੈ ਕੇ ਜਾਣਾ ਚਾਹੀਦਾ ਹੈ।
ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਦਸਤ ਰੋਗ ਬਾਰੇ ਛੋਟੀ ਜਿਹੀ ਵੀ ਅਣਗਹਿਲੀ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਕਰਕੇ ਕਦੇ ਵੀ ਨੀਮ ਹਕੀਮਾਂ ਦੇ ਬਹਿਕਾਵੇ ਵਿਚ ਨਾ ਕੇ ਬੱਚੇ ਨੂੰ ਫੌਰਨ ਨਜ਼ਦੀਕੀ ਸਿਹਤ ਕੇਂਦਰ ਵਿਚ ਲੈ ਕੇ ਜਾਣਾ ਚਾਹੀਦਾ ਹੈ। ਦੇਵਿੰਦਰ ਕੌਰ ਐੱਲ ਐੱਚ ਵੀ, ਸ਼ਾਲੂ ਏ ਐਨ ਏਮ ਸੁਖਦੇਵ ਸਿੰਘ ਬੀ ਸੀ ਸੀ ਆਸ਼ਾ ਵਰਕਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।