ਹੁਨਰ ਵਿਕਾਸ ਮਿਸ਼ਨ ਨੂੰ ਹੁਲਾਰਾ ਦੇਣ ’ਤੇ ਜ਼ੋਰ

Sorry, this news is not available in your requested language. Please see here.

—-ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਹੁਨਰ ਕਮੇਟੀ ਦੀ ਮੀਟਿੰਗ

ਬਰਨਾਲਾ,  7 ਜੁਲਾਈ
ਪੰਜਾਬ ਹੁਨਰ ਵਿਕਾਸ ਮਿਸ਼ਨ ਪ੍ਰੋਗਰਾਮ ਨੂੰ ਜ਼ਿਲੇ ਵਿਚ ਹੁਲਾਰਾ ਦੇਣ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ’ਚ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜ਼ਿਲਾ ਹੁਨਰ ਵਿਕਾਸ ਕਮੇਟੀ ਦੀ ਅਹਿਮ ਮੀਟਿੰਗ ਹੋਈ।
ਮੀਟਿੰਗ ਵਿਚ ਜ਼ਿਲਾ ਸਕਿੱਲ ਮੈਨੇਜਰ ਕੰਵਲਦੀਪ ਵਰਮਾ ਨੇ ਦਸਿਆ ਕਿ ਜ਼ਿਲਾ ਬਰਨਾਲਾ ਵਿਖੇ ਲੋੜੀਂਦੇ ਟੇ੍ਰਨਿੰਗ ਪ੍ਰੋਗਰਾਮ ਚਲਾਉਣ ਹਿੱਤ ਉਦਯੋਗਾਂ ਦੀ ਮੁੱਖ ਲੋੜ ਤਿਆਰ ਕਰਨ ਲਈ
ਵਾਜ਼ੀਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਭਾਈਵਾਲੀ ਕੀਤੀ ਗਈ ਹੈ ਤਾਂ ਜੋ ਜ਼ਿਲਾ ਬਰਨਾਲਾ ’ਚ ਮਿਸ਼ਨ ਅਧੀਨ ਵੱਖ ਵੱਖ ਕੋਰਸਾਂ ਦੀ ਚੋਣ ਕੀਤੀ ਜਾ ਸਕੇ।
ਉਨਾਂ ਦੱਸਿਆ ਕਿ ਮਿਸ਼ਨ ਅਧੀਨ ਵੱਖ ਵੱਖ ਸਕੀਮਾਂ ਲਈ ਚੁਣੇ ਗਏ ਸ਼ਹਿਰੀ ਅਤੇ ਪੇਂਡੂ ਗਰੀਬ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰ ਵਿਕਾਸ ਸੰਬਧੀ ਸਿਖਲਾਈ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਨਾਂ ਫਰਮਾਂ/ਕੰਪਨੀਆਂ ਵੱਲੋਂ ਜ਼ਿਲਾ ਬਰਨਾਲਾ ਵਿਖੇ ਸਕਿੱਲ ਸੈਂਟਰ ਚਲਾਏ ਜਾ ਰਹੇੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਸਕੀਮਾਂ ਲਈ ਨੌਜਵਾਨਾਂ ਨੂੰ ਵੱਧ ਤੋਂ ਵੱੱਧ ਜਾਗਰੂਕ ਕਰ ਕੇ ਸਕੀਮਾਂ ਦਾ ਲਾਭ ਦੇਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਮੈਨੇਜਰ ਮਿਸ. ਰੇਨੂ ਬਾਲਾ, ਪਲੇਸਮੈਂਟ ਅਫਸਰ ਗੌਰਵ ਕੁਮਾਰ, ਜ਼ਿਲਾ ਉਦਯੋਗ ਅਫਸਰ ਸੁਬੋਧ ਜਿੰਦਲ ਤੇ ਟ੍ਰਾਈਡੈਂਟ ਗਰੁੱਪ ਤੋਂ ਗੌਰਵ ਮੋਦੀ ਹਾਜ਼ਰ ਸਨ।

 

ਹੋਰ ਪੜ੍ਹੋ :-  ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਾਂਝੇ ਉਦਮ ਬੇਹੱਦ ਜ਼ਰੂਰੀ: ਗੁਰਮੀਤ ਸਿੰਘ ਮੀਤ ਹੇਅਰ