ਨੈਸ਼ਨਲ ਡੀ ਵਾਰਮਿੰਗ ਡੇਅ ਮੌਕੇ 0 ਤੋਂ 19 ਸਾਲ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ ਪੇਟ ਦੇ ਕੀੜੇ ਮਾਰਨ ਦੀ ਦਵਾਈ-ਏਡੀਸੀ -ਚੰਗੀ ਸਿਹਤ ਲਈ ਜਰੂਰੀ ਹੈ ਇਹ ਦਵਾਈ-ਸਿਵਲ ਸਰਜਨ

Sorry, this news is not available in your requested language. Please see here.

ਫਾਜਿ਼ਲਕਾ, 4 ਅਗਸਤ 2022

10 ਅਗਸਤ ਨੂੰ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਨੈਸ਼ਨਲ ਡੀ ਵਾਰਮਿੰਗ ਡੇਅ ਮੌਕੇ 0 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਦਿੱਤੀ ਜਾਵੇਗੀ। ਇਸ ਲਈ ਤਿਆਰੀਆਂ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਜਿ਼ਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦਿਨ ਆਪਣੇ ਬੱਚਿਆਂ ਨੂੰ ਇਹ ਦਵਾਈ ਜਰੂਰ ਦਿਵਾਈ ਜਾਵੇ।ਉਨ੍ਹਾਂ ਨੇ ਦੱਸਿਆ ਕਿ ਸਾਰੀਆਂ ਆਂਗਣਬਾੜੀ ਕੇਂਦਰਾਂ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਆਈਟੀਆਈ, ਇੰਟਰ ਕਾਲਜ, ਪੋਲੀਟੈਕਨਿਕ ਕਾਲਜ, ਕੋਚਿੰਗ ਸੰਸਥਾਂਵਾਂ ਵਿਚ ਇਹ ਦਵਾਈ ਦਿੱਤੀ ਜਾਣੀ ਹੈ। ਇਸ ਤੋਂ ਬਿਨ੍ਹਾਂ ਸਕੂਲਾਂ ਤੋਂ ਬਾਹਰ ਰਹਿੰਦੇ ਬੱਚਿਆਂ ਨੂੰ ਵੀ ਦਵਾਈ ਦਿੱਤੀ ਜਾਣੀ ਹੈ। 0 ਤੋਂ 2 ਸਾਲ ਤੇ ਬੱਚਿਆਂ ਨੂੰ ਐਲਬੈਂਡਾਜੋਲ ਸਿਰਪ ਅਤੇ ਵੱਡੇ ਬੱਚਿਆਂ ਨੂੰ ਗੋਲੀ ਦਿੱਤੀ ਜਾਣੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ 10 ਅਸਗਤ ਨੂੰ ਬੱਚਿਆਂ ਨੂੰ ਖਾਣਾ ਖੁਆ ਕੇ ਹੀ ਸਕੂਲ ਭੇਜਿਆ ਜਾਵੇ ਕਿਉਂਕਿ ਇਹ ਦਵਾਈ ਖਾਲੀ ਪੇਟ ਨਹੀਂ ਲੈਣੀ ਜਾਣੀ ਹੈ।
ਸਿਵਲ ਸਰਜਨ ਡਾ: ਰਜਿੰਦਰਪਾਲ ਬੈਂਸ ਨੇ ਕਿਹਾ ਕਿ ਗੋਲੀ ਚਬਾ ਕੇ ਖਾਣੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਵਾਈ ਸਾਲ ਵਿਚ ਦੋ ਵਾਰ ਦਿੱਤੀ ਜਾਂਦੀ ਹੈ। ਚੰਗੀ ਸਿਹਤ ਲਈ ਇਹ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿਚ ਖੂਨ ਦੀ ਕਮੀ ਦਾ ਇਕ ਪ੍ਰਮੁੱਖ ਕਾਰਨ ਪੇਟ ਦੇ ਕੀੜੇ ਹੁੰਦੇ ਹਨ।
ਜਿ਼ਲ੍ਹਾ ਟੀਕਾਕਰਨ ਅਫ਼ਸਰ ਡਾ: ਰਿੰਕੂ ਚਾਵਲਾ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਿਹੜੇ ਬੱਚੇ 10 ਅਗਸਤ ਨੂੰ ਦਵਾਈ ਲੈਣ ਤੋਂ ਰਹਿ ਜਾਣਗੇ ਉਨ੍ਹਾਂ ਲਈ 17 ਅਸਗਤ ਤੱਕ ਮੌਪ ਅੱਪ ਰਾਉਂਡ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖਾਲੀ ਪੇਟ ਦਵਾਈ ਨਾ ਲਈ ਜਾਵੇ।
ਇਸ ਮੌਕੇ ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਸੇਠੀ ਵੀ ਹਾਜਰ ਸਨ।

 

ਹੋਰ ਪੜ੍ਹੋ :- ‘ਹਰ ਘਰ ਝੰਡਾ’ ਮੁਹਿੰਮ ਦੇ ਅਧੀਨ ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਜ਼ੀਰਾ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ