ਮੁਫ਼ਤ ਤਿੰਨ ਪਹਿਆ ਸਾਈਕਲ ਵੀ ਦਿੱਤੇ ਜਾਣਗੇ
ਰੂਪਨਗਰ, 5 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਵਲੋਂ ਐਗਜੀਲਰੀ ਪ੍ਰੋਡਕਸ਼ਨ ਸੈਂਟਰ (ਅਲੀਮਕੋ) ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਨਕਲੀ ਅੰਗ ਤੇ ਹੋਰ ਸਾਮਾਨ ਦੇਣ ਲਈ 8 ਅਗਸਤ ਨੂੰ ਸ਼ਿਵਾਲਿਕ ਸਕੂਲ ਵਿੱਚ ਕੈਂਪ ਲਗੇਗਾ ਜਿਸ ਵਿਚ ਨਕਲੀ ਅੰਗਾਂ ਤੋਂ ਇਲਾਵਾ ਹੋਰ ਮੁਫ਼ਤ ਤਿੰਨ ਪਹਿਆ ਸਾਈਕਲ ਵੀ ਦਿੱਤੇ ਜਾਣਗੇ
ਉਨ੍ਹਾਂ ਦੱਸਿਆ ਕਿ 8 ਅਗਸਤ 2022 ਨੂੰ ਸਿਵਾਲਿਕ ਪਬਲਿਕ ਸਕੂਲ ਰੂਪਨਗਰ ਤੋਂ ਇਲਾਵਾ 9 ਅਗਸਤ ਨੂੰ ਸਰਕਾਰੀ ਸ.ਸ.ਸ. ਕੂਲ (ਲੜਕੀਆਂ), ਸ਼੍ਰੀ ਅਨੰਦਪੁਰ ਸਾਹਿਬ ਅਤੇ 10 ਅਗਸਤ ਨੂੰ ਸਿਟੀ ਸੈਂਟਰ ਸ਼੍ਰੀ ਚਮਕੌਰ ਸਾਹਿਬ ਵਿਖੇ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਤਿੰਨ ਪਹਿਆ ਸਾਈਕਲ (ਟਰਾਈਸਾਇਕਲ) , ਵੀਲ ਚੇਅਰਜ, ਬਜੁਰਗ ਵਿਅਕਤੀਆਂ ਲਈ ਮੁਫਤ ਐਨਕਾਂ, ਦੰਦਾਂ ਦੇ ਡੈਂਚਰ ਅਤੇ ਦਿਵਿਆਂਗ ਵਿਅਕਤੀਆਂ ਲਈ ਵੀ, ਨਕਲੀ ਅੰਗ , ਕੈਲੀਪਰਜ਼ ਵੈਸਾਖੀਆਂ , ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਵੀ ਪ੍ਰਦਾਨ ਕਰਵਾਈਆਂ ਜਾਣਗੀਆਂ।
ਇਸ ਕੈਂਪ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨੂੰ ਆਪਣੇ ਜਰੂਰੀ ਦਸਤਾਵੇਜ ਨਾਲ ਲੈਕੇ ਆਉਣੇ ਜਰੂਰੀ ਹੋਣਗੇ ਇਨ੍ਹਾਂ ਦਸਤਾਵੇਜਾਂ ਵਿੱਚ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਆਮਦਨ ਵਾਲਾ ਸਰਟੀਫਿਕੇਟ ਜੋ ਸਰਪੰਚ/ਐਮ.ਸੀ/ਨੰਬਰਦਾਰ ਜਾਂ ਕਿਸੇ ਹੋਰ ਸਮਰੱਥ ਅਧਿਕਾਰੀ ਵਲੋਂ ਵੈਰੀਫਾਈ ਕੀਤਾ ਹੋਵੇ, 2 ਪਾਸਪੋਰਟ ਸਾਈਜ ਫੋਟੋਆਂ, ਰਿਹਾਇਸ਼ ਪੱਤੇ ਲਈ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਕਿਸੇ ਹੋਰ ਸਬੂਤ ਦੀ ਕਾਪੀ, ਡਿਸਏਬਿਲਟੀ ਸਰਟੀਫਿਕੇਟ, ਯੂ.ਡੀ.ਆਈ.ਡੀ. ਕਾਰਡ, ਆਦਿ ਜਰੂਰੀ ਹਨ। ਐਨਕਾਂ, ਦੰਦਾਂ ਦੇ ਡੈਂਚਰਾ ਦਾ ਲਾਭ ਲੈਣ ਵਾਲੇ ਬਜੁਰਗਾਂ ਦੀ ਬੁਢਾਪਾ ਪੈਨਸ਼ਨ ਦੀ ਬੈਂਕ ਪਾਸ ਬੁੱਕ ਦੀ ਕਾਪੀ ਤੇ ਆਧਾਰ ਕਾਰਡ ਦੀ ਕਾਪੀ ਜਰੂਰੀ ਹੋਵੇਗੀ।

हिंदी






