ਈ-ਸ਼ਰੱਮ ਕਾਰਡ ਜਾਰੀ ਕਰਵਾਉਣ ਲਈ ਰਜਿਸਟ੍ਰੇਸ਼ਨ ਕੈਂਪ 30 ਤੇ 31 ਅਗਸਤ ਨੂੰ : ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਗੁਰਦਾਸਪੁਰ, 29 ਅਗਸਤ :-  ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਭਾਰਤ ਸਰਕਾਰ ਰੋਜ਼ਗਾਰ ਮੰਤਰਾਲੇ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਈ-ਸਰੱਮ ਕਾਰਡ ਜਾਰੀ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਕਾਮਨ ਸਰਵਿਸ ਸੈਂਟਰਾਂ ਵਿੱਚ ਮਜ਼ਦੂਰਾਂ ਦੇ ਰਜਿਸਟ੍ਰੇਸ਼ਨ ਕੈਂਪ 30 ਅਤੇ 31 ਅਗਸਤ 2022 ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਸਮੂਹ ਕਾਮਨ ਸਰਵਿਸ ਸੈਂਟਰਾਂ ਚ ਅਨ-ਆਰਗੇਨਾਈਜ਼ਡ ਕਿਰਤੀ ਜਿਵੇਂ ਕਿ ਕੰਟਰਕਸ਼ਨ ਵਰਕਰ, ਮਾਈਗ੍ਰੇਟ ਵਰਕਰ, ਘਰੇਲੂ ਕਾਮੇ, ਖੇਤੀਬਾੜੀ ਕਾਮੇ, ਸਵੈ-ਰੋਜ਼ਗਾਰ ਕਾਮੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਛੋਟੇ ਦੁਕਾਨਦਾਰ, ਆਸ਼ਾ-ਵਰਕਰ, ਆਂਗਨਵਾੜੀ ਵਰਕਰ, ਮਛੇਰੇ, ਅਨ-ਆਰਗਨਾਈਜ਼ ਪਲਾਂਟੇਸ਼ਨ ਵਰਕਰ, ਦੁੱਧ ਵਾਲੇ ਕਾਮੇ ਅਤੇ ਅਨ-ਆਰਗਨਾਈਜ਼ਰ ਵਰਕਰ ਦੇ ਹੋਰ ਉਪ-ਸਮੂਹ ਕਾਮਿਆਂ ਨੂੰ ਈ-ਸ਼ਰੱਮ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਪਰੋਕਤ ਕੈਟਾਗਰੀਆਂ ਦੇ ਕਾਮਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਇਨ੍ਹਾਂ ਕੈਂਪਾਂ ਵਿੱਚ ਯਕੀਨੀ ਬਣਾਉਣ ਤਾਂ ਜੋ ਯੋਗ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾ ਸਕੇ।