ਕਮਿਸ਼ਨਰ ਜਲੰਧਰ ਡਵੀਜ਼ਨ ਦੇ ਦਫ਼ਤਰ ਵਿਖੇ ਪੁਰਾਣੀਆਂ ਫਾਈਲਾਂ ਦੇ ਕਾਗਜ਼ਾਂ ਦੀ ਬੋਲੀ 8 ਸਤੰਬਰ ਨੂੰ

NEWS MAKHANI

ਜਲੰਧਰ, 31 ਅਗਸਤ

               ਕਮਿਸ਼ਨਰ ਜਲੰਧਰ ਡਵੀਜ਼ਨ ਦੇ ਦਫ਼ਤਰ ਵਿਖੇ 8 ਸਤੰਬਰ 2022 ਨੂੰ ਬਾਅਦ ਦੁਪਹਿਰ 3 ਵਜੇ ਪੁਰਾਣੀਆਂ ਫਾਈਲਾਂ ਦੇ ਕਾਗਜ਼ਾਂ ਆਦਿ ਦੀ ਬੋਲੀ ਕੀਤੀ ਜਾ ਰਹੀ ਹੈ।

               ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਨੂੰ 1000 ਰੁਪਏ ਪੇਸ਼ਗੀ ਦਫ਼ਤਰ ਦੇ ਨਾਜਰ ਪਾਸ ਜਮ੍ਹਾ ਕਰਵਾਉਣੇ ਪੈਣਗੇ, ਜੋ ਬੋਲੀ ਦੇਣ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਲਾਮੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ।

               ਬੁਲਾਰੇ ਨੇ ਅੱਗੇ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਆਖ਼ਰੀ ਬੋਲੀ ਹੋਵੇਗੀ, ਉਸ ਨੂੰ ਬੋਲੀ ਦੇ ਸਾਰੇ ਪੈਸੇ ਮੌਕੇ ’ਤੇ ਜਮ੍ਹਾ ਕਰਵਾਉਣੇ ਪੈਣਗੇ। ਉਨ੍ਹਾਂ ਦੱਸਿਆ ਕਿ ਨਿਲਾਮੀ ਪੱਕੀ ਕਰਨ ਦਾ ਅਧਿਕਾਰ ਕੇਵਲ ਕਮਿਸ਼ਨਰ ਜਲੰਧਰ ਡਵੀਜ਼ਨ ਪਾਸ ਹੈ। ਉਨ੍ਹਾਂ ਦਾ ਇਸ ਬਾਰੇ ਜੋ ਫੈਸਲਾ ਹੋਵੇਗਾ, ਉਹ ਅੰਤਿਮ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੋਲੀਕਾਰਾਂ ਵੱਲੋਂ ਬੋਲੀ ਵਾਲੇ ਦਿਨ ਰੱਦੀ ਦੀ ਬੋਲੀ ਬੰਦ ਲਿਫਾਫੇ ਵਿੱਚ ਕਮੇਟੀ ਨੂੰ ਦਿੱਤੀ ਜਾਵੇ।

 

ਹੋਰ ਪੜ੍ਹੋ ;- ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ 9 ਉਮੀਦਵਾਰਾਂ ਨੂੰ ਕੀਤਾ ਗਿਆ ਸ਼ਾਰਟਲਿਸਟ