ਪਿੰਡ ਕਾਲੇਕੇ ਵਿਖੇ ਪੈਨਸ਼ਨ ਸੁਵਿਧਾ ਕੈਂਪ ਅੱਜ: ਡਿਪਟੀ ਕਮਿਸ਼ਨਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

 ਬਰਨਾਲਾ, 6 ਸਤੰਬਰ :-  

ਆਮ ਲੋਕਾਂ ਦੀ ਸਹੂਲਤ ਲਈ ਹਫਤਾਵਰੀ ਪੈਨਸ਼ਨ ਸੁਵਿਧਾ ਕੈਂਪ ਭਲਕੇ ਪਿੰਡ ਕਾਲਕੇ ਵਿਖੇ ਲਾਇਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਇਹ ਕੈਂਪ ਭਲਕੇ 7 ਸਤੰਬਰ ਨੂੰ ਪਿੰਡ ਕਾਲੇਕੇ ਵਿਖੇ ਤਾਜ ਪੈਲੇਸ (ਰਾਮਦਾਸੀਆ ਧਰਮਸ਼ਾਲਾ) ਨੇੜੇ ਗੁਰਦੁਆਰਾ ਸਾਹਿਬ ਕਾਲੇਕੇ ਵਿਖੇ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਲਾਇਆ ਜਾਵੇਗਾ। ਉਨਾਂ ਕਿਹਾ ਕਿ ਇਹ ਪੈਨਸ਼ਨ ਕੈਂਪ ਹਰ ਬੁੱਧਵਾਰ ਵੱਖ ਵੱਖ ਬਲਾਕਾਂ ਵਿਚ ਲਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਸਕੀਮਾਂ ਦਾ ਲਾਭ ਘਰਾਂ ਦੇ ਨੇੜੇ ਦਿੱਤਾ ਜਾ ਸਕੇ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦਾ ਮਕਸਦ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਨਿਆਸਰਿਤ ਔਰਤਾਂ ਨੂੰ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗਜਨ ਪੈਨਸ਼ਨ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਦੇਣਾ ਹੈ। ਉਨਾਂ ਅਪੀਲ ਕੀਤੀ ਕਿ ਨੇੜਲੇ ਪਿੰਡਾਂ ਦੇ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਭ ਉਠਾਉਣ।

 

ਹੋਰ ਪੜ੍ਹੋ :-
ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਭਰਨ ਦੀ ਅਪੀਲ