ਬਰਨਾਲਾ, 9 ਸਤੰਬਰ :-
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਅਥਲੈਟਿਕਸ ਦੇ ਲੰਬੀ ਛਾਲ ਦੇ ਮੁਕਾਬਲੇ ਅੰਡਰ—14 ਵਰਗ ‘ਚ ਹਰਮੀਤ ਕੌਰ ਪਹਿਲੇ ਨੰਬਰ ‘ਤੇ ਰਹੀ।
200 ਮੀਟਰ ‘ਚ ਤਸਨੀਮ ਕੌਰ, ਡਿਸਕਸ ਥਰੋ ‘ਚ ਅਰਸ਼ਪ੍ਰੀਤ ਕੌਰ, ਖਿਡਾਰਨਾਂ ਪਹਿਲੇ ਸਥਾਨ ‘ਤੇ ਰਹੀਆਂ।
ਇਸੇ ਵਰਗ ‘ਚ ਲੜਕਿਆਂ ਦੇ ਮੁਕਾਬਲਿਆਂ ‘ਚ
100 ਮੀਟਰ ਦੌੜ ‘ਚ ਗੁਰਮਨਪ੍ਰੀਤ ਸਿੰਘ, 200 ਮੀਟਰ ‘ਚ ਬਲਜੀਤ ਸਿੰਘ ਅਤੇ 4×100 ਮੀਟਰ ‘ਚ ਦਿਲਪ੍ਰੀਤ ਸਿੰਘ ਪਹਿਲੇ ਨੰਬਰ ‘ਤੇ ਰਹੇ।
21 ਤੋਂ 40 ਸਾਲ ਤੱਕ ਮਰਦਾਂ ਦੇ ਮੁਕਾਬਲੇ ‘ਚ ਜੈਵਲਿਨ ਥਰੋ ‘ਚ ਜਰਨੈਲ ਸਿੰਘ, 1500 ਮੀਟਰ ‘ਚ ਅਸਲਮ, ਲੰਬੀ ਛਾਲ ‘ਚ ਜੈਜੀ ਸਿੰਘ, ਤੀਹਰੀ ਛਾਲ ‘ਚ ਜੈਜੀ ਸਿੰਘ ਪਹਿਲੇ ਨੰਬਰ ‘ਤੇ ਰਹੇ।
ਅੰਡਰ—14 ਲੜਕਿਆਂ ਦੇ ਮੁਕਾਬਲੇ ‘ਚ 600 ਮੀਟਰ ‘ਚ ਗੁਰਮਨਪ੍ਰੀਤ ਸਿੰਘ, ਸ਼ਾਟਪੁੱਟ ‘ਚ ਅਰਸ਼ਦੀਪ ਸਿੰਘ, ਲੰਬੀ ਛਾਲ ‘ਚ ਬਲਜੀਤ ਸਿੰਘ ਪਹਿਲੇ ਨੰੰਬਰ ‘ਤੇ ਰਹੇ।ਇਸ ਵਰਗ ‘ਚ ਲੜਕੀਆਂ ਦੇ ਮੁਕਾਬਲਿਆਂ ‘ਚ 600 ਮੀਟਰ ‘ਚ ਤਸਨੀਮ ਕੌਰ, 100 ਮੀਟਰ ‘ਚ ਹਰਸ਼ਮੀਤ ਕੌਰ ਅਵੱਲ ਰਹੀਆਂ।
21 ਤੋਂ 40 ਸਾਲ ਤੱਕ ਦੇ ਮਰਦਾਂ ਦੇ ਮੁਕਾਬਲੇ ‘ਚ 5000 ਮੀਟਰ ‘ਚ ਬੱਬੀ ਸਿੰਘ ਅਵੱਲ ਰਹੇ, 800 ਮੀਟਰ ‘ਚ ਬਲਜਿੰਦਰ ਸਿੰਘ ਅਤੇ 100 ਮੀਟਰ ‘ਚ ਜਸਕਰਨ ਸਿੰਘ।
ਇਸੇ ਤਰ੍ਹਾਂ ਸ਼ਾਟ—ਪੁੱਟ ‘ਚ ਸਤਿਨਾਮ ਸਿੰਘ, 400 ਮੀਟਰ ‘ਚ ਜਸਕਰਨ ਸਿੰਘ, 200 ਮੀਟਰ ‘ਚ ਜਸਕਰਨ ਸਿੰਘ ਅਵੱਲ ਨੰਬਰ ‘ਤੇ ਰਹੇ। ਅੰਡਰ—14 ਲੜਕਿਆਂ ਦੇ ਮੁਕਾਬਲੇ ‘ਚ 4×100 ਰੀਲੇਅ ਦੌੜ ‘ਚ ਜਸਵਿੰਦਰ ਸਿੰਘ ਦੂਜੀ ਰੀਲੇਅ ਦੌੜ ‘ਚ ਜਸਪਾਲ ਸਿੰਘ ਅਤੇ ਡਿਸਕਸ ਥਰੋ ‘ਚ ਹੰਸਮੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ—14 ਲੜਕੀਆਂ ਦੀ 4×100 ਮੀਟਰ ਰੀਲੇਅ ਦੌੜ ‘ਚ ਭੋਲੀ ਕੌਰ, ਦੂਜੀ ਰੀਲੇਅ ‘ਚ ਅਸਮੀਨ ਕੌਰ ਅਤੇ ਤੀਜੀ ਰੀਲੇਅ ‘ਚ ਰਜਨੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ—17 ਫੁੱਟਬਾਲ ਦੇ ਮੈਚਾਂ ਪਹਿਲੇ ਸੈਮੀਫਾਈਨਲ ‘ਚ ਅਕਾਲ ਅਕਾਦਮੀ ਟੱਲੇਵਾਲੇ ਨੇ ਸਰਕਾਰੀ ਸੀਨੀਅਰ ਸਕੂਲ, ਭਦੌੜ ਨੂੰ 3—0 ਨਾਲ ਹਰਾਇਆ।ਦੂਜੇ ਮੈਮੀਫਾਈਨਲ ਮੈਚ ‘ਚ ਪਿੰਡ ਮੌੜ ਨਾਭਾ ਬਨਾਮ ਬੀ.ਜੀ.ਐੱਸ. ਭਦੌੜ ‘ਚ 2—0 ਨਾਲ ਬੀ.ਜੀ.ਐੱੱਸ. ਭਦੌੜ ਜੇਤੂ ਰਿਹਾ।
21 ਤੋਂ 40 ਵਰਗ ਦੇ ਦੂਜੇ ਸੈਮੀਫਾਈਨਲ ‘ਚ ਟੱਲੇਵਾਲ ਕਲੱਬ ਨੇ ਜੰਗੀਆਨਾ ਨੂੰ 3—0 ਨਾਲ ਹਰਾਇਆ।

English





