ਡੇੰਗੂ ਤੋਂ ਬਚਾਅ ਲਈ ਜਾਣਕਾਰੀ ਅਤੇ ਸਮੇਂ ਸਿਰ ਚੈੱਕਅਪ ਜ਼ਰੂਰੀ: ਸਿਵਲ ਸਰਜਨ 

ਬਰਨਾਲਾ, 17 ਸਤੰਬਰ  :-  
 ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡੇੰਗੂ ਤੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਚੈੱਕ ਕੀਤਾ ਜਾਂਦਾ ਹੈ।
   ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਡੇਂਗੂ ਤੇ ਮਲੇਰੀਏ ਖਿਲਾਫ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ ਨੇ ਦੱਸਿਆ  ਕਿ ਬਰਸਾਤ ਦੇ ਮੌਸਮ ‘ਚ ਮੀਂਹ ਦਾ ਪਾਣੀ ਗਲੀਆਂ-ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਅਤੇ ਘਰਾਂ ,ਦੁਕਾਨਾਂ , ਹੋਰ ਥਾਵਾਂ ‘ਤੇ ਗਮਲੇ, ਕੂਲਰ, ਟਾਇਰ, ਘੜੇ ,ਫਰਿੱਜ ਦੀ ਟਰੇਅ, ਖੇਲਾਂ ਆਦਿ ਵਿੱਚ ਵਧੇਰੇ ਦਿਨ ਪਾਣੀ ਖੜ ਜਾਣ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਡੇੰਗੂ, ਮਲੇਰੀਆ ਫੈਲਦਾ ਹੈ। ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨ੍ਹੰ ਖੁਸ਼ਕ ਦਿਨ ਵਜੋਂ ਮਨਾ ਕੇ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਸਵਿੰਦਰ ਸਿੰਘ ,ਸੁਰਿੰਦਰ ਸਿੰਘ, ਜਗਜੀਤ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਸ਼ਹਿਰ ‘ਚ ਲਾਰਵਾ ਚੈੱਕ ਕੀਤਾ ਜਾਂਦਾ ਹੈ। ਜੇਕਰ ਕਿਸੇ ਜਗ੍ਹਾ ‘ਤੇ ਲਾਰਵਾ ਮਿਲਦਾ ਹੈ ਤਾਂ ਤੁਰੰਤ ਲਾਰਵੀਸਾਈਡ ਦਾ ਸਪਰੇਅ ਕਰਵਾ ਕੇ ਨਸ਼ਟ ਕੀਤਾ ਜਾਂਦਾ ਹੈ।

 

ਹੋਰ ਪੜ੍ਹੋ:-
ਘਰੇਲੂ ਬਗੀਚੀ ਵਿਚ ਸਬਜ਼ੀਆਂ ਜ਼ਰੂਰ ਬੀਜੋ